*ਕਮਿਸ਼ਨਰ ਦਫ਼ਤਰ ਬਾਹਰ ਬਜ਼ੁਰਗ ਨੇ ਕੱਪੜੇ ਉਤਾਰ ਕੀਤਾ ਪ੍ਰਦਰਸ਼ਨ

0
47

ਲੁਧਿਆਣਾ 15,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼):: ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡਾ ਹੰਗਾਮਾ ਹੋਇਆ ਹੈ। ਇੱਥੇ ਬੇਟੇ ਦੀ ਲਾਪਤਾ ਦੀ ਰਿਪੋਰਟ ਦਰਜ ਕਰਵਾਉਣ ਆਏ ਬਜ਼ੁਰਗ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਬਜ਼ੁਰਗ ਦਾ ਇਲਜ਼ਾਮ ਹੈ ਕਿ ਥਾਣੇ ਰਿਪੋਰਟ ਦਰਜ ਕਰਵਾਉਣ ਗਏ ਨਾਲ ਥਾਣਾ ਇੰਚਾਰਜ ਨੇ ਬਦਤਮੀਜ਼ੀ ਕੀਤੀ।ਪੁਲਿਸ ਕਮਿਸ਼ਨਰ ਨੇ ਦਵਾਇਆ ਭਰੋਸਾ।

ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਬੇਟੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਆਏ ਬਜ਼ੁਰਗ ਪਿਤਾ ਨੇ ਪੁਲਿਸ ਕਮਿਸ਼ਨ ਦਫ਼ਤਰ ਦੇ ਬਾਹਰ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ। ਮੌਕੇ ‘ਤੇ ਪਹੁੰਚ ਪੁਲਿਸ ਕਮਿਸ਼ਨਰ ਨੇ ਉਸ ਨੂੰ ਭਰੋਸਾ ਦਵਾਇਆ। ਇਸ ਤੋਂ ਬਾਅਦ ਮਜਬੂਰ ਹੋ ਕੇ ਪਿਤਾ ਨੂੰ ਇੱਕ ਤੋਂ ਬਾਅਦ ਇੱਕ ਥਾਣੇ ਦੇ ਚੱਕਰ ਕੱਟਣੇ ਪਏ । ਅੰਤ ਵਿੱਚ ਆ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕਮੀਜ਼ ਉਤਾਰ ਕੇ ਪ੍ਰਦਰਸ਼ਨ ਕਰਨਾ ਪਿਆ।

ਬਜ਼ੁਰਗ ਨੇ ਦੱਸਿਆ ਕਿ ਉਸ ਦਾ ਬੇਟਾ 13 ਜੂਨ ਤੋਂ ਗੁੰਮ ਹੋਇਆ ਜਿਸ ਨੂੰ ਲੈ ਕੇ ਕਾਰਵਾਈ ਲਈ ਉਹ ਥਾਣਿਆਂ ਦੇ ਚੱਕਰ ਕੱਢਣ ਲਈ ਮਜਬੂਰ ਹੈ। ਉਸ ਨੇ ਦੱਸਿਆ ਕਿ ਉਹ ਥਾਣੇ ਵਿਚ ਆਪਣੇ ਬੇਟੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਿਆ ਤਾਂ ਠਾਣੇਦਾਰ ਨੇ ਉਸ ਨਾਲ ਬਦਤਮੀਜ਼ੀ ਕੀਤੀ।ਜਿਸ ਤੋਂ ਬਾਅਦ ਉਹ ਰੋ ਕੇ ਬਾਹਰ ਨਿਕਲਿਆ।

ਦੂਜੇ ਥਾਣੇ ਵਿੱਚ ਵੀ ਉਸ ਨੂੰ ਇਨਸਾਫ ਨਾ ਮਿਲਣ ਤੇ ਅੰਤ ਵਿਚ ਉਹ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ ਜਿਥੇ ਉਸ ਨੇ ਪੰਜਾਬ ਪੁਲਿਸ ਖਿਲਾਫ ਹੀ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ।ਉਸ ਨੇ ਵੀ ਕਿਹਾ ਕਿ ਉਸ ਨੂੰ ਇਨਸਾਫ਼ ਦੀ ਉਮੀਦ ਬਹੁਤ ਘੱਟ ਹੈ । ਉਸ ਨੇ ਦੱਸਿਆ ਕਿ ਉਹ ਅਖ਼ਬਾਰ ਵੇਚਣ ਦਾ ਕੰਮ ਕਰਦਾ ਹੈ। ਪਰ ਮਜਬੂਰ ਹੋ ਕੇ ਆਪਣਾ ਕੰਮ ਕਰ ਛੱਡ ਉਸ ਨੂੰ ਥਾਣਿਆਂ ਦੇ ਚੱਕਰ ਕੱਟਣੇ ਪੈ ਰਹੇ ਹਨ। ਕਮਿਸ਼ਨਰ ਦਫ਼ਤਰ ਬਾਹਰ ਬਜ਼ੁਰਗ ਨੇ ਕੱਪੜੇ ਉਤਾਰ ਕੀਤਾ ਪ੍ਰਦਰਸ਼ਨ

NO COMMENTS