*ਕਮਲ ਬੰਗਾ ਸੈਕਰਾਮੈਂਟੋ ਦੀ ਕਿਤਾਬ ਕਾਵਿ-ਕ੍ਰਿਸ਼ਮਾ ਲੋਕ ਅਰਪਣ*

0
13

ਫਗਵਾੜਾ, 26 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ਵਿਖੇ ਪੰਜਾਬ ਭਵਨ ਸਰੀ (ਕੈਨੇਡਾ) ਵਲੋਂ ਕਰਵਾਏ ਗਏ “ਨਵੀਆਂ ਕਲਮਾਂ ਨਵੀਂ ਉਡਾਣ” ਸਮਾਗਮ ਦੌਰਾਨ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਕਮਲ ਬੰਗਾ ਸੈਕਰਾਮੈਂਟੋ ਦੀ ਕਿਤਾਬ ਕਾਵਿ-ਕ੍ਰਿਸ਼ਮਾ ਸੁੱਖੀ ਬਾਠ ਮੁੱਖ ਸੰਚਾਲਕ ਪੰਜਾਬ ਭਵਨ ਸਰੀ ਵਲੋਂ ਬਲੱਡ ਸੈਂਟਰ, ਫਗਵਾੜਾ ਵਿਖੇ ਲੋਕ ਅਰਪਿਤ ਕੀਤੀ ਗਈ। ਇਸ ਸਮੇਂ ਬੋਲਦਿਆਂ ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ, ਇਸਨੂੰ ਦੇਸ਼ -ਵਿਦੇਸ਼ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਬਾਰਾਂ ਕਰੋੜ ਤੋਂ ਵੱਧ ਹੈ। ਲੇਖਕਾਂ ਨੂੰ ਜ਼ਮੀਨ ਪੱਧਰ ‘ਤੇ ਲੋਕ ਸਮੱਸਿਆਵਾਂ ਨੂੰ ਆਪਣੀ ਲੇਖਣੀ ਦਾ ਧੁਰਾ ਬਨਾਉਣ ਚਾਹੀਦਾ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਪ੍ਰਸਿੱਧ ਲੇਖਕ ਅਤੇ ਕਾਲਮਨਵੀਸ ਨੇ ਕਮਲ ਬੰਗਾ ਸੈਕਰਾਮੈਂਟੋ ਦੀ 18ਵੀ ਕਿਤਾਬ ਛਾਪਣ ‘ਤੇ ਉਹਨਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਮਲ ਬੰਗਾ ਸੂਖਮ ਰੰਗਾ ਦਾ ਸ਼ਾਇਰ ਹੈ। ਉਂਜ ਰੰਗ ਤਾਂ ਸੱਤ ਨੇ, ਪਰ ਕਮਲ ਬੰਗਾ ਨੌਂ ਰੰਗਾਂ ‘ਚ ਰੰਗਿਆ ਸ਼ਾਇਰ ਹੈ। ਉਸਦਾ ਅੱਠਵਾਂ ਰੰਗ ਸੂਖਮਤਾ ਹੈ ਅਤੇ ਨੌਵਾਂ ਰੰਗ ਨਿਵੇਕਲਾਪਨ ਹੈ। ਇਸ ਸਮੇਂ  ਵੱਡੀ ਗਿਣਤੀ ‘ਚ ਲੇਖਕ, ਪਾਠਕ, ਵਿਦਿਆਰਥੀ ਹਾਜ਼ਰ ਸਨ।

NO COMMENTS