ਕਮਲਜੀਤ ਕੌਰ ਮੁਲਤਾਨੀ ਨੇ ਬੈਕਫਿੰਕੋ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ

0
33

ਚੰਡੀਗੜ੍ਹ, 29 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ)  : ਸ੍ਰੀਮਤੀ ਕਮਲਜੀਤ ਕੌਰ ਮੁਲਤਾਨੀ ਨੇ ਅੱਜ ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਬੋਰਡ ਆਫ਼ ਡਾਇਰੈਕਟਰ ਦੀ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਆਪਣਾ ਅਹੁਦਾ ਸ. ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ ਅਤੇ ਚੇਅਰਮੈਨ ਬੈਕਫਿੰਕੋ, ਸ੍ਰੀ ਦਵਿੰਦਰ ਸਿੰਘ ਕਾਰਜਕਾਰੀ ਡਾਇਰੈਕਟਰ ਬੈਕਫਿੰਕੋ, ਸ੍ਰੀ ਮੁਹੰਮਦ ਗੁਲਾਬ, ਵਾਈਸ ਚੇਅਰਮੈਨ ਬੈਕਫਿੰਕੋ ਅਤੇ ਸ੍ਰੀਮਤੀ ਸਵਰਨਜੀਤ ਕੌਰ ਡਾਇਰੈਕਟਰ ਬੈਕਫਿੰਕੋ ਦੀ ਹਾਜ਼ਰੀ ’ਚ ਸੰਭਾਲਿਆ। ਇਸ ਮੌਕੇ ਨਵ ਨਿਯੁਕਤ ਡਾਇਰੈਕਟਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

ਇਸ ਮੌਕੇ ਸ੍ਰੀਮਤੀ ਕਮਲਜੀਤ ਕੌਰ ਮੁਲਤਾਨੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਜੀ ਦੀ ਯੋਗ ਰਹਿਨਨੁਮਾਈ ਹੇਠ ਅਤੇ ਚੇਅਰਮੈਨ ਬੈਕਫਿੰਕੋ ਦੀ ਅਗਵਾਈ ’ਚ ਪ੍ਰਤੀਬੱਧਤਾ ਨਾਲ ਨਿਭਾਉਣਗੇ।

ਵਰਣਨਯੋਗ ਹੈ ਕਿ ਸ੍ਰੀਮਤੀ ਮੁਲਤਾਨੀ ਨਾਲ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਸਰਗਰਮ ਹਨ ਅਤੇ ਪੱਛੜੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਅਕਤੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਸਰਗਰਮ ਹਨ।  

NO COMMENTS