*ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਲੜਕੀਆਂ ਵਿੱਚ ਪਿੰਡ ਦਾਤੇਵਾਸ ਅਤੇ ਲੜਕਿਆਂ ਵਿੱਚ ਮਾਨਸਾ ਏ ਦੀ ਟੀਮ ਰਹੀ ਪਹਿਲੇ ਸਥਾਨ ’ਤੇ*

0
17

ਮਾਨਸਾ, 14 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ )  : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਪੂਰਾ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਵੱਖ-ਵੱਖ ਥਾਵਾਂ ’ਤੇ ਖਿਡਾਰੀਆਂ ਦੇ 18 ਖੇਡ ਮੁਕਾਬਲੇ ਚੱਲ ਰਹੇ ਹਨ।
ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਅੰਡਰ-17 ਲੜਕੀਆਂ ਵਿਚ ਪਿੰਡ ਦਾਤੇਵਾਸ (ਬੁਢਲਾਡਾ) ਨੇ ਪਹਿਲਾ ਅਤੇ ਪਿੰਡ ਕੋੋਟੜਾ ਕਲਾਂ (ਭੀਖੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਵਿੱਚ ਮਾਨਸਾ ਏ ਟੀਮ ਨੇ ਪਹਿਲਾ ਅਤੇ ਝੁਨੀਰ ਏ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਸਲਾ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਬੀਰ ਹੋੋਡਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿਚ ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਨੇ ਪਹਿਲਾ ਅਤੇ ਸਰਕਾਰੀ ਸੈਕੰਡਰੀ ਸਕੂਲ ਕੋੋਟੜਾ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


ਉਨ੍ਹਾਂ ਦੱਸਿਆ ਕਿ ਗਤਕਾ ਮੁਕਾਬਲੇ ਵਿੱਚ ਅੰਡਰ-17 ਲੜਕਿਆਂ ਵਿਚ ਸਿੰਗਲ ਸੋੋਟੀ ਈਵੈਂਟ ਵਿੱਚ ਬਲਾਕ  ਮਾਨਸਾ ਨੇ ਪਹਿਲਾ ਅਤੇ ਬਲਾਕ ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ ਸਿੰਗਲ ਸੋੋਟੀ ਈਵੈਂਟ ਵਿੱਚ ਬਲਾਕ ਝੁਨੀਰ ਨੇ ਪਹਿਲਾ ਅਤੇ ਬਲਾਕ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ ਫਰੀ ਸੋੋਟੀ ਈਵੈਂਟ ਵਿਚ ਮਾਨਸਾ ਨੇ ਪਹਿਲਾ ਅਤੇ ਪਿੰਡ ਫਫੜੇ ਭਾਈਕੇ ਨੇ ਦੂਜਾ ਸਥਾਨ ਹਾਸਿਲ ਕੀਤਾ।
ਖੋਹ-ਖੋਹ ਅੰਡਰ-17 ਲੜਕੀਆਂ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਦਲੇਲ ਵਾਲਾ ਨੇ ਸਰਕਾਰੀ ਸੈਕੰਡਰੀ ਸਕੂਲ ਕੁਸਲਾ ਨੂੰ ਹਰਾ ਕੇ ਅਤੇ ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ ਨੇ ਸਰਕਾਰੀ ਸੈਕੰਡਰੀ ਸਕੂਲ ਖ਼ਿਆਲਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਬਾਸਕਿਟਬਾਲ ਦੇ ਮੁਕਾਬਲੇ ਵਿੱਚ ਅੰਡਰ-14 ਲੜਕੀਆ ਦੇ ਫਾਈਨਲ ਮੈਚ ਵਿਚ ਪਿੰਡ ਭੀਖੀ ਨੇ ਪਹਿਲਾ ਅਤੇ ਪਿੰਡ ਠੂਠਿਆਂਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕਿਆਂ ਵਿਚ ਪਿੰਡ ਜੋੋਗਾ ਨੇ ਪਹਿਲਾ ਅਤੇ ਭੈਣੀ ਬਾਘਾ ਨੇੇ ਦੂਜਾ ਸਥਾਨ ਪ੍ਰਾਪਤ ਕੀਤਾ।

NO COMMENTS