*ਕਪੂਰਥਲਾ ਤੋਂ MLA ਰਾਣਾ ਗੁਰਜੀਤ ਹਾਦਸੇ ਦਾ ਸ਼ਿਕਾਰ*

0
504

ਚੰਡੀਗੜ੍ਹ 31,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹਾਦਸੇ ਦਾ ਸ਼ਿਕਾਰ ਹੋਏ। ਉਨ੍ਹਾਂ ਦੀ ਗੱਡੀ ਰੋਡ ਤੋਂ ਹੇਠ ਉੱਤਰ ਕਿ ਪਲਟ ਗਈ। ਰਾਹਤ ਦੀ ਖ਼ਬਰ ਇਹ ਹੈ ਕਿ ਰਾਣਾ ਗੁਰਜੀਤ ਬੱਚ ਗਏ ਹਨ।ਉਨ੍ਹਾਂ ਦੀ ਕਾਰ ਹਿਮਾਚਲ ਦੇ ਚੈਲ ਨੇੜੇ ਹਾਦਸਾਗ੍ਰਸਤ ਹੋਈ ਹੈ।

ਏਬੀਪੀ ਸਾਂਝਾ ਨਾਲ ਫੋਨ ‘ਤੇ ਗੱਲਬਾਤ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਹਾਦਸਾ ਹਿਮਾਚਲ ਦੇ ਹਿੱਲ ਸਟੇਸ਼ਨ ਚੈਲ ਨੇੜੇ ਵਾਪਰਿਆ ਹੈ।ਰਾਣਾ ਗੁਰਜੀਤ ਦੀ ਗਰਦਨ ‘ਤੇ ਮਾਮੂਲੀ ਸੱਟ ਲੱਗੀ ਹੈ, ਉਨ੍ਹਾਂ ਦਾ ਭਲਕੇ ਐਕਸਰੇ ਕਰਵਾਇਆ ਜਾਵੇਗਾ। ਰਾਣਾ ਗੁਰਜੀਤ ਨੇ ਦੱਸਿਆ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। 

2022 ਵਿਧਾਨ ਸਭਾ ਚੋਣਾਂ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੀ ਟਕਿਟ ਤੋਂ ਚੋਣ ਲੜੀ ਸੀ। ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਮੰਜੂ ਰਾਣਾ ਨੂੰ 7304 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਇਸ ਤੋਂ ਪਹਿਲਾਂ ਚੰਨੀ ਸਰਕਾਰ ਵੇਲੇ ਰਾਣਾ ਕੈਬਨਿਟ ਮੰਤਰੀ ਵੀ ਰਹੇ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

NO COMMENTS