ਕਣਕ ਦੇ ਸੀਜ਼ਨ ਵਿੱਚ ਸਿੱਧੀ ਅਦਾਇਗੀ ਦੇ ਵਿਰੋਧ ਵਿੱਚ ਆੜ੍ਹਤੀ ਐਸੋਸੀਏਸ਼ਨ ਦੀ ਹੋਈ ਮੀਟਿੰਗ

0
167

ਬੁਢਲਾਡਾ 11,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਕੇਂਦਰ ਸਰਕਾਰ ਵੱਲੋਂ ਕਣਕ ਦੇ ਸੀਜ਼ਨ ਵਿੱਚ ਸਿੱਧੀ ਅਦਾਇਗੀ ਦਾ ਪੱਤਰ ਜਾਰੀ ਕਰਕੇ ਆੜ੍ਹਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ  ਦੇ ਲਈ ਆੜ੍ਹਤੀਆ ਐਸੋਸੀਏਸ਼ਨ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਮਨੀਸ਼ ਕੁਮਾਰ ਬੱਬੀ ਦੀ ਅਗਵਾਈ ਹੇਠ ਹੋਈ  । ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਆੜ੍ਹਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ 20 ਮਾਰਚ ਦਿਨ ਸ਼ਨੀਵਾਰ ਨੂੰ ਮੁਕੰਮਲ ਹਡ਼ਤਾਲ ਕਰ ਕੇ ਮਾਨਸਾ ਵਿਖੇ ਹੋਣ ਵਾਲੀ ਜ਼ਿਲ੍ਹਾ ਪੱਧਰ ਦੀ ਮੀਟਿੰਗ ਵਿੱਚ ਸ਼ਾਮਿਲ ਹੋਵੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਬਰੇਟਾ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆੜ੍ਹਤੀਆਂ ਨੂੰ ਖ਼ਤਮ ਕਰਨ ਦੀ ਗੱਲ ਕਰ ਗਿਆ ਜਦੋਂ ਕਿ ਆਡ਼੍ਹਤੀ ਭਾਜਪਾ ਨੂੰ ਹੀ ਖਤਮ ਕਰ ਦੇਣਗੇ ਇਸ ਤੋਂ ਇਲਾਵਾ ਫ਼ੈਸਲਾ ਕੀਤਾ ਕਿ ਆਡ਼੍ਹਤੀਆਂ ਦਾ ਐਫਸੀਆਈ ਵੱਲ ਪਿਛਲੇ ਸਮੇਂ ਤੋਂ ਬਕਾਇਆ  ਖੜ੍ਹਾ ਹੈ ਜਿਸ ਨੂੰ ਲੈ ਕੇ ਐਫ ਸੀ ਦੀ ਖ਼ਰੀਦ ਮੰਡੀਆਂ ਵਿੱਚ ਬਾਈਕਾਟ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਕਾਰਨ ਜਿੱਥੇ ਪਹਿਲਾਂ ਕਿਰਸਾਨੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਉੱਥੇ ਹੁਣ ਸਰਕਾਰ ਆੜ੍ਹਤੀਆਂ ਨੂੰ ਵੀ ਖਤਮ ਕਰਨ ਦੇ ਰਾਹ ਤੁਰ ਪਈ ਹੈ। ਇਸ ਮੌਕੇ ਬੁਢਲਾਡਾ ਦੇ ਪ੍ਰਧਾਨ ਰਾਜ ਭੱਠਲ,  ਸੈਕਟਰੀ ਪ੍ਰੇਮ ਸਿੰਘ ਦੋਦਡ਼ਾ, ਸੱਤਪਾਲ ਭੀਖੀ, ਸਾਹਿਲ ਚੌਧਰੀ ਸਰਦੂਲਗੜ੍ਹ, ਆਦਿ ਹਾਜ਼ਰ ਸਨ।

NO COMMENTS