ਔਰਤ ਦਿਵਸ ਤੇ ਵਿਸ਼ੇਸ਼ “ਕਵਿਤਾ”

0
32

   ਉਠੋ ਲੋਕੋ..! ਜਾਗੋ..


  ਉਠੋ ਲੋਕੋ..! ਜਾਗੋ, ਛੱਡੋ, ਗੱਲਾਂ ਪੁਰਾਣੀਆਂ ਨੂੰ…ਕੁਝ ਤਾਂ ਦਿਓ ਸਨਮਾਨ, ਇਨ੍ਹਾਂ ਧੀਆਂ ਧਿਆਣੀਆਂ ਨੂੰ..
ਪੜ੍ਹਾਈ ਦੇ ਵਿੱਚ, ਮਾਤ ਮੁੰਡਿਆਂ ਨੂੰ ਪਾਉਂਦੀਆਂ ਨੇ ਕੁੜੀਆਂ,ਹਰ ਖੇਤਰ ਵਿੱਚ, ਮੈਰਿਟ ਦੇ ਵਿੱਚ ਆਉਂਦੀਆਂ ਨੇ ਕੁੜੀਆਂ,ਫਿਰ ਵੀ ਨਾ ਕੋਈ ਹੱਲਾ-ਸ਼ੇਰੀ, ਮਿਲੇ ਨਿਮਾਣੀਆਂ ਨੂੰ..ਕੁਝ ਤਾਂ ਦਿਓ ਸਨਮਾਨ, ਇਨ੍ਹਾਂ ਧੀਆਂ ਧਿਆਣੀਆਂ ਨੂੰ..
ਨਾ ਪੁੱਤਰਾਂ ਵਾਂਗੂ, ਕਮਾਈ ਮਾਪਿਆਂ ਦੀ ਉਡਾਉਂਦੀਆਂ ਨੇ,ਰੁੱਖੀ ਮਿੱਸੀ ਖਾ ਕੇ, ਕੰਮਾਂ ਦੇ ਵਿੱਚ ਹੱਥ ਵਟਾੳੁਂਦੀਆਂ ਨੇ,ਖਾਣ ਪੀਣ ਵਿੱਚ ਰੱਖਦੇ ਹੋ, ਕਿਉਂ ਵੰਡਾਂ ਕਾਣੀਆਂ ਨੂੰ…ਕੁਝ ਤਾਂ ਦਿਓ ਸਨਮਾਨ, ਇਨ੍ਹਾਂ ਧੀਆਂ ਧਿਆਣੀਆਂ ਨੂੰ..


ਸਾਂਭ ਕੇ ਜਾਇਦਾਦਾਂ, ਪੁੱਤਰਾਂ ਵਾਂਗਰ ਮੂੰਹ ਨਈਂ ਮੋੜਦੀਆਂ,ਸਹੁਰੇ ਘਰ ਬੈਠੀਆਂ ਵੀ, ਸੁੱਖ ਮਾਪਿਆਂ ਦੀ ਲੋੜਦੀਆਂ,ਕਿਉਂ ਪੱਥਰ ਕਹਿ ਪੁਕਾਰੋਂ, ਮੋਹ ਦੀਆਂ ਘਾਣੀਆਂ ਨੂੰ..ਕੁਝ ਤਾਂ ਦਿਓ ਸਨਮਾਨ, ਇਨ੍ਹਾਂ ਧੀਆਂ ਧਿਆਣੀਆਂ ਨੂੰ..
‘ਔਲਖ’ ਜਣਨ ਵਾਲੀ ਮਾਂ ਵੀ, ਕੁੱਖ ‘ਚ ਪੁੱਤਰ ਚਾਹੁੰਦੀ ਹੈ,ਖੁਦ ਇੱਕ ਧੀ ਹੋ  ਕੇ  ਵੀ, ਨਾ ਧੀ ਦਾ ਪੱਖ ਨਿਭਾੳੁਂਦੀ ਹੈ,ਜੜ੍ਹ ਵੀ ਕਿਉਂ ਨਾ ਫੁੱਟਣ ਦੇਣਾ ਚਾਹੁੰਦੀ ਟਾਹਣੀਆਂ ਨੂੰ..ਕੁਝ ਤਾਂ ਦਿਓ ਸਨਮਾਨ, ਇਨ੍ਹਾਂ ਧੀਆਂ ਧਿਆਣੀਆਂ ਨੂੰ..

 ਚਾਨਣ ਦੀਪ ਸਿੰਘ ਔਲਖ

NO COMMENTS