ਔਰਤਾਂ ਨਹੀਂ ਸਿਰਫ ਮਰਦ ਹੋ ਰਹੇ ਕਰੋਨਾ ਦੇ ਸ਼ਿਕਾਰ, ਹੈਰਾਨੀਜਨਕ ਖੁਲਾਸੇ

0
147

ਚੰਡੀਗੜ੍ਹ: ਕਰੋਨਾਵਾਇਰਸ ਬਾਰੇ ਕਈ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਹੁਣ ਤੱਕ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਦੀ ਲਪੇਟ ‘ਚ ਅਧਖੜ ਉਮਰ ਦੇ ਲੋਕ ਤੇ ਖਾਸਕਰ ਮਰਦ ਹੀ ਆ ਰਹੇ ਹਨ। ਔਰਤਾਂ ‘ਤੇ ਇਸ ਖਤਰਨਾਕ ਵਾਇਰਸ ਨੇ ਬਹੁਤ ਘੱਟ ਹਮਲਾ ਕੀਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਵਾਇਰਸ ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਨੂੰ ਹੀ ਸ਼ਿਕਾਰ ਬਣਾ ਰਿਹਾ ਹੈ।

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼-ਦਿੱਲੀ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਚੀਨ ਤੋਂ ਮਿਲੇ ਡਾਟੇ ਦੀ ਸਮੀਖ਼ਿਆ ਕਰਨ ’ਤੇ ਸਾਹਮਣੇ ਆਇਆ ਹੈ ਕਿ ਮਹਿਲਾਵਾਂ ਨਾਲੋਂ ਪੁਰਸ਼ ਇਸ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹਨ। ਉਨ੍ਹਾਂ ਨੂੰ ਇਨਫ਼ੈਕਸ਼ਨ ਦਾ ਖ਼ਤਰਾ ਜ਼ਿਆਦਾ ਜਾਪਦਾ ਹੈ। ਭਾਰਤ ਵਿੱਚ ਇਹੀ ਵਾਪਰ ਰਿਹਾ ਹੈ। ਸਿਰਫ਼ ਇੱਕ ਔਰਤ ਨੂੰ ਛੱਡ ਬਾਕੀ ਸਾਰੇ ਪੁਰਸ਼ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਠੋਸ ਨਤੀਜੇ ’ਤੇ ਪਹੁੰਚਣ ਲਈ ਹਾਲੇ ਹੋਰ ਡੇਟਾ ਦੀ ਲੋੜ ਪਵੇਗੀ।

ਦੂਜਾ ਤੱਥ ਇਹ ਹੈ ਕਿ ਇਸ ਵਾਇਰਸ ਨੇ ਜ਼ਿਆਦਾਤਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੇ ਸਾਰੇ ਮਾਮਲਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਲਗਪਗ ਸਾਰੇ ਪੁਰਸ਼ ਹਨ। ਉਹ 50 ਚੋਂ 75 ਸਾਲ ਉਮਰ ਵਰਗ ਦੇ ਹਨ। ਸਾਰੇ ਇੱਕ-ਦੋ ਬੀਮਾਰੀਆਂ ਤੋਂ ਪੀੜਤ ਸਨ ਤੇ ਦਵਾਈ ਲੈ ਰਹੇ ਸਨ। ਬਿਹਾਰ ਵਿੱਚ ਮਰਨ ਵਾਲਾ ਸਿਰਫ਼ ਇੱਕ ਵਿਅਕਤੀ ਥੋੜ੍ਹੀ ਹਲਕੀ ਉਮਰ ਦਾ ਹੈ।

ਡਾ. ਪੀ. ਵੈਂਕਟ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਕਿ ਵਡੇਰੀ ਉਮਰ ਵਿੱਚ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਵਾਇਰਸ (ਇਨਫ਼ੈਕਸ਼ਨ) ਨਾਲ ਸਿੱਝਣ ਦੀ ਸਮਰੱਥਾ ਘਟਦੀ ਹੈ। ਉਨ੍ਹਾਂ ’ਚ ਬੀਮਾਰੀ ਤੋਂ ਬਚਣ ਬਾਰੇ ਬਹੁਤੀ ਜਾਗਰੂਕਤਾ ਵੀ ਨਹੀਂ ਹੁੰਦੀ। ਕਿਸੇ ਨਾ ਕਿਸੇ ਬੀਮਾਰੀ ਦੀ ਦਵਾਈ ਪਹਿਲਾਂ ਹੀ ਲੈ ਰਹੇ ਹੁੰਦੇ ਹਨ। ਇਸ ਲਈ ਇਹ ਵਾਇਰਸ ਦਾ ਮੁਕਾਬਲਾ ਨਹੀਂ ਕਰ ਸਕਦੇ।

NO COMMENTS