*ਔਰਤਾਂ ਦੇ ਸਨਮਾਨ ਵਿੱਚ -ਇਸਤਰੀ ਸਭਾ ਮੈਦਾਨ ਵਿੱਚ ਤਹਿਤ ਕਨਵੈਨਸ਼ਨ 9 ਫਰਵਰੀ ਨੂੰ।:-ਗਾਮੀਵਾਲਾ/ਚਰਨਜੀਤ*

0
15

7 ਫਰਵਰੀ ਮਾਨਸਾ(ਸਾਰਾ ਯਹਾਂ/ਮੁੱਖ ਸੰਪਾਦਕ)ਇਸਤਰੀ ਸਭਾ ਦੀ ਪੰਜਾਬ ਇਕਾਈ ਦੇ ਸੱਦੇ ਤੇ ਔਰਤਾਂ ਦੇ ਸਨਮਾਨ ਵਿੱਚ, ਇਸਤਰੀ ਸਭਾ ਮੈਦਾਨ ਵਿੱਚ ਦੇ ਨਾਹਰੇ ਤਹਿਤ ਕਨਵੈਨਸ਼ਨ 9 ਫਰਵਰੀ ਨੂੰ ਤੇਜ਼ਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਹੋਵੇਗੀ, ਕਿਉਂਕਿ ਔਰਤਾਂ ਤੇ ਵਧ ਰਹੇ ਅੱਤਿਆਚਾਰ ਨੇ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸਮਾਜਿਕ ਬਰਾਬਰੀ ਲਈ ਔਰਤਾਂ ਨੂੰ ਅੱਗੇ ਹੋ ਕੇ ਅਗਵਾਈ ਕਰਨੀ ਹੋਵੇਗੀ।ਉਕਤ ਸ਼ਬਦਾਂ ਦਾ ਪ੍ਰਗਟਾਵਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਗਾਮੀਵਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਚਰਨਜੀਤ ਕੌਰ ਮਾਨਸਾ ਨੇ ਸਾਂਝੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀ ਔਰਤਾਂ ਹਰ ਖੇਤਰ ਵਿੱਚ ਨਜ਼ਰ ਅੰਦਾਜ਼ ਕਰਨਾ ਭਵਿੱਖ ਵਿੱਚ ਭਾਰੂ ਪਏਗਾ। ਔਰਤਾਂ ਨੂੰ ਹਰ ਖੇਤਰ ਵਿੱਚ ਰਾਖਵੇਂਕਰਨ ਨੂੰ ਨਾਲ ਲਾਗੂ ਕਰਨਾ, ਮਾਨ ਸਰਕਾਰ ਔਰਤਾਂ ਨੂੰ ਇੱਕ ਹਜ਼ਾਰ ਭੱਤਾ, ਫ਼ਰੀ ਬੱਸ ਸਫ਼ਰ ਮੌਕੇ ਆ ਰਹੀਆਂ ਦਿੱਕਤਾਂ ਨੂੰ ਖਤਮ ਕਰਨ ਆਦਿ ਮੰਗਾਂ ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਕਨਵੈਨਸ਼ਨ ਮੌਕੇ ਮੈਡਮ ਕੁਸ਼ਲ ਭੌਰਾ ਅਤੇ ਨਰਿੰਦਰ ਸੋਹਲ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ।
ਜਥੇਬੰਦੀ ਦੇ ਆਗੂਆਂ ਨੇ ਕਨਵੈਨਸ਼ਨ ਵਿੱਚ ਔਰਤਾਂ ਨੂੰ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਪ੍ਰੋਗਰਾਮ ਨੂੰ ਘਰ ਘਰ ਪਹੁੰਚਾਉਣ ਲਈ ਮੁਹਿੰਮ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇਗਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਅਰਵਿੰਦਰ ਕੌਰ, ਕਿਰਨਾਂ ਰਾਣੀ ਸਾਬਕਾ ਐਮ ਸੀ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਸੱਤਪਾਲ ਕੌਰ ਖੀਵਾ, ਨਰਿੰਦਰ ਕੌਰ ਮਾਨਸਾ, ਅਮਨਦੀਪ ਕੌਰ ਆਦਿ ਆਗੂ ਹਾਜਰ ਸਨ।

NO COMMENTS