*ਓ.ਬੀ.ਸੀ ਬੈਕ ਵਿੱਚ ਲੱਖਾਂ ਰੁਪਏ ਵਾਲਾ ਬੈਗ ਖੋਹ ਕੇ ਭੱਜਣ ਵਾਲਾ ਕਾਬੂ*

0
673

ਬੁਢਲਾਡਾ 21 ਜੂਨ(ਸਾਰਾ ਯਹਾਂ/ਅਮਨ ਮੇਹਤਾ) : ਸਥਾਨਕ ਸ਼ਹਿਰ ਦੇ ਓ ਬੀ ਸੀ ਬੈਕ ਵਿੱਚ ਲੱਖਾਂ ਰੁਪਏ ਦੀ ਨਕਦੀ ਜਮਾ ਕਰਵਾਉਣ ਦੀ ਉਡੀਕ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਵਿਅਕਤੀ ਤੋਂ  ਲਾਈਨ ਵਿਚ ਖੜ੍ਹੇ ਵਿਅਕਤੀ ਨੇ ਹੀ  ਨਕਦੀ ਦਾ ਝੋਲਾ ਖੋ ਕੇ ਰਫੂ ਚੱਕਰ ਹੋ ਗਿਆ। ਜਿੱਥੇ ਹਾਜ਼ਰ ਲੋਕਾਂ ਨੇ ਨੋਜਵਾਨ ਦਾ ਪਿੱਛਾ ਕਰਦਿਆਂ  ਉਸਨੂੰ ਦਬੋਚ ਲਿਆ ਅਤੇ ਪੁਲਿਸ ਨੂੰ ਸੂਚੀਤ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ  ਦੀਪਕ ਕੁਮਾਰ ਪੁੱਤਰ ਕੈਲਾਸ਼ ਚੰਦ  ਵਾਸੀ ਬੁਢਲਾਡਾ ਜੋ ਨਮਕ ਦਾ ਵਪਾਰੀ ਹੈ ਬੈਕ ਵਿੱਚ 1 ਲੱਖ ਸੱਤ ਹਜ਼ਾਰ ਰੁਪਏ ਦੀ ਨਕਦੀ  ਜਮਾ ਕਰਵਾਉਣ ਲਈ ਕੈਸ਼ ਕਾਉਟਰ ਤੇ ਲਾਇਨ ਵਿੱਚ ਲਾਈਨ ਵਿਚ ਖੜ੍ਹੇ ਲੱਗਿਆ ਤਾਂ ਲਾਈਨ ਵਿਚ ਖੜ੍ਹੇ  ਇੱਕ  ਵਿਅਕਤੀ ਨੇ ਨਕਦੀ ਵਾਲਾ ਬੈਗ ਖੋ ਲਿਆ। ਬੈਗ ਖੋਹਣ ਵਾਲੇ ਦੀ ਸਨਾਖਤ ਸੈਟੀ ਕੁਮਾਰ ਪੁੱਤਰ ਦਰਸਨ ਕੁਮਾਰ ਵਾਸੀ ਵਾਰਡ ਨੰ 11 ਵਜੋ ਹੋਈ ਹੈ। ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਚ ਸੁਰੂ ਕਰ ਦਿੱਤੀ ਹੈ। ਇਸ ਘਟਨਾ ਵਿੱਚ ਹੋਰ ਵਿਅਕਤੀਆਂ ਦੇ ਸ਼ਾਮਿਲ ਹੋਣ ਦੀ ਸ਼ੰਕਾ ਜਤਾਈ ਹੈ।

NO COMMENTS