*ਓਵਰ ਫਲੋ ਹੋ ਰਹੇ ਸੀਵਰੇਜ ਕਾਰਨ ਭਿਆਨਕ ਬੀਮਾਰੀ ਫੈਲਣ ਦਾ ਖ਼ਦਸ਼ਾ… ਡਾਕਟਰ ਜਨਕ ਰਾਜ ਸਿੰਗਲਾ*

0
67

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ) :   ਸਮਾਜ ਸੇਵਾ ਵਿਚ ਲੱਗੀ ਸੰਸਥਾ ਵਾਇਸ ਆਫ਼ ਮਾਨਸਾ ਦੀ ਨਵੇਂ ਵਿੱਤੀ ਵਰ੍ਹੇ ਦੀ ਪਹਿਲੀ ਮੀਟਿੰਗ ਵਿਚ ਸੰਸਥਾਂ ਦੇ ਮੈਂਬਰਾਂ ਨੇ ਸ਼ਹਿਰ ਵਿੱਚ ਸੀਵਰੇਜ ਦੇ ਓਵਰਫਲੋ ਦੀ ਸਮਸਿਆ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਓਵਰਫਲੋ ਦੀ ਸਮਸਿਆ ਕਾਰਣ ਪਾਣੀ ਸੜਕਾਂ ਉੱਤੇ ਲਗਾਤਾਰ ਖੜ੍ਹਾ ਰਹਿੰਦਾ ਹੈ ਜਿਸ ਉਪਰ ਮੱਛਰ ਪੈਦਾ ਹੋਣ ਦੀ ਸੂਰਤ ਵਿੱਚ ਡੇਂਗੂ ਵਰਗੀਆਂ ਬੀਮਾਰੀਆਂ ਫੈਲਣ ਦਾ ਖਦਸ਼ਾ ਹੈ ਉਹਨਾਂ ਕਿਹਾ ਕਿ ਮਾਨਸਾ ਨੂੰ ਹੁਣ ਸ਼ਹਿਰ ਕਹਿਣਾ ਠੀਕ ਨਹੀਂ ਲੱਗਦਾ ਇਸਦੀ ਦਿੱਖ ਸੱਲਮ ਮਾਨਸਾ ਵਾਲੀ ਲੱਗਦੀ ਹੈ ਜਿਲਾ ਪ੍ਰਸ਼ਾਸ਼ਨ ਨੂੰ ਇਸ ਸਮਸਿਆ ਵੱਲ ਧਿਆਨ ਦੇ ਕੇ ਇਸਦਾ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਸਮਾਜਸੇਵੀ ਸੰਸਥਾਵਾਂ ਨੂੰ ਨਾਲ ਲੈਕੇ ਸੰਘਰਸ਼ ਦਾ ਰਾਹ ਚੁਣਿਆ ਜਾਵੇਗਾ।
ਸਟੇਟ ਬੈਂਕ ਆਫ ਇੰਡੀਆਂ ਦੇ ਮੈਨੇਜਰ ਰਾਕੇਸ਼ ਕੁਮਾਰ ਅਤੇ ਅਸ਼ੋਕ ਬਾਂਸਲ ਨੇ ਸ਼ਹਿਰ ਵਿਚ ਓਵਰ ਬਰਿੱਜ ਦੀ ਰੀਪੇਅਰ ਦੀ ਕਾਰਵਾਈ ਜਲਦੀ ਤੋਂ ਜਲਦੀ ਪੂਰੀ ਕਰਵਾਕੇ ਸ਼ਹਿਰੀਆਂ ਲਈ ਆਉਣਾ ਜਾਣਾ ਸੌਖਾ ਕੀਤੇ ਜਾਣ ਦੀ ਮੰਗ ਉਠਾਈ। ਸੋਸ਼ਲਿਸਟ ਪਾਰਟੀ ਦੇ ਆਗੂ ਹਰਿਂੰਦਰ ਮਾਨਸ਼ਾਹੀਆਂ , ਤਲਵਾਰਬਾਜ਼ੀ ਐਸੋਸੀਏਸ਼ਨ ਤੋਂ ਧਰਮਵੀਰ ਵਾਲੀਆ ਅਤੇ ਮਾਸਟਰ ਹਰਮੰਦਰ ਸਿੰਘ ਨੇ ਸਮੂਹ ਸ਼ਹਿਰੀਆਂ ਨੂੰ ਰਲ ਮਿਲ ਕੇ ਸ਼ਹਿਰ ਦੀ ਭਲਾਈ ਲਈ ਇੱਕ ਜੁੱਟ ਹੋਕੇ ਸਮਾਜਿਕ ਤੌਰ ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਅਤੇ ਰੇਲਵੇ ਸਟੇਸ਼ਨ ਨਾਲ ਸਬੰਧਤ ਸਮੱਸਿਆਵਾਂ ਵੱਲ ਸਭ ਦਾ ਧਿਆਨ ਖਿੱਚਿਆ।ਸੰਸਥਾ ਦੇ ਮੈਂਬਰ ਅਤੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਵਲੋਂ ਇਕ ਬਿਰਧ ਔਰਤ ਲਈ ਮਕਾਨ ਬਣਵਾਉਣ ਲਈ ਮੱਦਦ ਮੰਗੇ ਜਾਣ ਤੇ ਸਾਰੇ ਮੈਂਬਰਾਂ ਵਲੋਂ ਆਪਣੇ ਵਲੋਂ ਮਾਲੀ ਮੱਦਦ ਕਰਕੇ ਮਕਾਨ ਦੀ ਉਸਾਰੀ ਜਲਦੀ ਕਰਵਾਉਣ ਤੇ ਸਹਿਮਤੀ ਪ੍ਰਗਟਾਈ। ਜਗਸੀਰ ਸਿੰਘ, ਓਮ ਪ੍ਰਕਾਸ਼ ਜਿੰਦਲ, ਬਲਜੀਤ ਸਿੰਘ ਸੂਬਾ , ਸਰਬਜੀਤ ਕੌਸ਼ਲ ਅਤੇ ਜਗਦੀਸ਼ ਰਾਏ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸੀਵਰੇਜ ਦੇ ਪਾਣੀ ਅਤੇ ਸੜਕਾਂ ਵਿਚ ਪਏ ਟੋਇਆਂ ਦੀ ਮੁਰੰਮਤ ਕਰਵਾਉਣ ਲਈ ਅਧਿਕਾਰੀਆਂ ਨੂੰ ਲ਼ਿਖੇ ਜਾਣ ਦੀ ਮੰਗ ਕੀਤੀ। ਸੰਸਥਾ ਦੇ ਮੀਤ ਪ੍ਰਧਾਨ ਬਲਵਿੰਦਰ ਕਾਕਾ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸ਼ਹਿਰ ਵਿਚ ਜਨਤਕ ਪੈਖਾਨੇ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਕਾਸ਼ ਚੰਦ ਜੈਨ ਅਤੇ ਹਰਜੀਵਨ ਸਰਾ ਨੇ ਸਕੂਲਾਂ ਦੀਆਂ ਕਿਤਾਬਾਂ ਅਤੇ ਹੋਰ ਕਾਰਵਾਈਆਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਜਿਲਾ ਸਿੱਖਿਆ ਅਫਸਰ ਰਾਹੀ ਕਾਰਵਾਈ ਕਰਵਾਉਣ ਦੀ ਮੰਗ ਉਠਾਈ। ਜਿਲਾ ਬਾਰ ਕੌਂਸਲ ਦੇ ਪ੍ਰਧਾਨ ਨਵਲ ਗਰਗ ਅਤੇ ਰਾਮ ਕ੍ਰਿਸ਼ਨ ਚੁੱਘ ਨੇ ਨਗਰ ਕੌਂਸਲ ਵਲੋਂ ਚਲਾਏ ਜਾਂਦੇ ਸਿਲਾਈ ਟਰੇਨਿੰਗ ਸੈਂਟਰ ਨੂੰ ਦੋਬਾਰਾ ਤੋਂ ਚਲਾਕੇ ਔਰਤਾਂ ਅਤੇ ਬੱਚੀਆਂ ਲਈ ਸਵੈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਅੰਤ ਵਿਚ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਸਥਾ ਦੇ ਸਕੱਤਰ ਨਰੇਸ਼ ਬਿਰਲਾ, ਭਰਪੂਰ ਸਿੰਘ ਦਰਸ਼ਨ ਸਿੰਘ ਅਤੇ ਵਿਨੋਦ ਕੁਮਾਰ ਦੀ ਕਮੇਟੀ ਬਣਾਈ ਗਈ ਜਿਸਦੀ ਅਗਵਾਈ ਦਰਸ਼ਨ ਪਾਲ ਗਰਗ ਨੂੰ ਸੋਂਪੀ ਗਈ ਜਿਸ ਨੇ 15 ਦਿਨਾਂ ਦੇ ਅੰਦਰ ਸ਼ਹਿਰ ਵਿਚ ਪੈਖਾਨਿਆਂ,ਅੰਡਰ ਬਰਿੱਜ ਅਤੇ ਟੁੱਟੀਆਂ ਸੜਕਾਂ ਸਮਤੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਯੋਗ ਹੱਲ ਕਰਵਾਏ ਜਾਣ ਲਈ ਯਤਨ ਕਰਨੇ ਹਨ। ਅੰਤ ਵਿਚ ਪਿਛਲੇ ਸਾਲ ਦੀਆਂ ਕਾਰਵਾਈਆਂ ਤੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਵਿਸ਼ਵਦੀਪ ਬਰਾੜ ਨੇ ਕਿਹਾ ਕੇ ਸੰਸਥਾ ਵਲੋਂ ਇਸ ਸਾਲ ਵਿਚ ਸਿਹਤ, ਸਿੱਖਿਆ ਅਤੇ ਸਵੈ ਰੋਜ਼ਗਾਰ ਸਮੇਤ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਚੇਚੇ ਯਤਨ ਕੀਤੇ ਜਾਣਗੇ ਅਤੇ ਇਹਨਾਂ ਕਾਰਜਾਂ ਲਈ ਉਹਨਾਂ ਹੋਰ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਪੰਜਾਬੀ ਸੰਗੀਤ ਅਤੇ ਸਭਿਆਚਾਰ ਬਚਾਉਣ ਲਈ ਵੱਖ ਵੱਖ ਕਾਰਵਾਈਆਂ ਨਾਲ ਜੁੜੇ ਅਸ਼ੌਕ ਬਾਂਸਲ ਮਾਨਸਾ ਨੇ ਵਾਤਾਵਰਨ ਦੇ ਨਾਲ ਨਾਲ ਲੋਕਾਂ ਨੂੰ ਸਿਹਤ ਲਈ ਜਾਗਰੂਕ ਹੋਕੇ ਚੰਗਾ ਆਲਾ ਦੁਆਲਾ ਸਿਰਜਣ ਦਾ ਹੋਕਾ ਦਿੰਦਿਆ ਇਕ ਕਵਿਤਾ ਆਜੋ ਲੋਕੋਂ ਰੁੱਖ ਲਾ ਲਈਏ ਤਾਂ ਜੋ ਬਚੇ ਰਹਿਣ ਸਾਡੇ ਸ਼ਹਿਰ ਤੇ ਗਰਾਂ ਤਰੰਨਮ ਵਿਚ ਸੁਣਾਈ।

NO COMMENTS