ਮਾਨਸਾ2 ਨਵੰਬਰ (ਸਾਰਾ ਯਹਾਂ/ਨਿਊਜ਼ ਐਡੀਟਰ/ਹਿਤੇਸ਼ ਸ਼ਰਮਾ) : ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੁਲਸ ਪ੍ਰਸ਼ਾਸਨ ਮਾਨਸਾ ਵੱਲੋਂ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਐੱਸ ਐੱਸ ਪੀ IPS ਸੰਦੀਪ ਗਰਗ ‘ਵੱਲੋਂ ਡੀਐੱਸਪੀ ਸੰਜੀਵ ਗੋਇਲ, ਅਤੇ ਟ੍ਰੈਫਿਕ ਇੰਚਾਰਜ ਅਫ਼ਜ਼ਲ ਅਹਿਮਦ ਦੀ ਅਗਵਾਈ ਹੇਠ ਮਾਨਸਾ ਵਿਚ ਟਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਅਤੇ ਨਿਰਵਿਘਨ ਟਰੈਫਿਕ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ । ਜਿਸ ਤਹਿਤ ਟ੍ਰੈਫਿਕ ਇੰਚਾਰਜ ਵੱਲੋਂ ਆਪਣੇ ਉਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਤੇਰੇ ਸ਼ਹਿਰ ਵਿੱਚ ਪੈਦਲ ਜਾ ਕੇ ਸਾਰੇ ਲੋਕਾਂ ਨੂੰ ਆਪਣਾ ਸਾਮਾਨ ਦੁਕਾਨਾਂ ਅੰਦਰ ਰੱਖਣ ਅਤੇ ਬਾਹਰ ਫਾਲਤੂ ਸਾਮਾਨ ਨਾ ਰੱਖਣ ਅਤੇ ਟਰੈਫਿਕ ਵਿਚ ਵਿਘਨ ਨਾ ਪਾਉਣ ਸਬੰਧੀ ਪ੍ਰੇਰਿਤ ਕੀਤਾ ।ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਦੀਵਾਲੀ ਮੌਕੇ ਸ਼ਹਿਰ ਵਿਚ ਕਾਫੀ ਰਸ ਹੋਵੇਗਾ। ਇਸ ਲਈ ਸਾਰੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣਾ ਚਾਹੀਦਾ ਹੈ। ਸੜਕ ਅਤੇ ਦੁਕਾਨ ਅੱਗੇ ਸਾਮਾਨ ਰੱਖ ਕੇ ਟਰੈਫਿਕ ਵਿਚ ਵਿਘਨ ਨਾ ਪਾਇਆ ਜਾਵੇ । ਐੱਸਐੱਸਪੀ ਦੀ ਅਗਵਾਈ ਹੇਠ ਟਰੈਫਿਕ ਪੁਲਸ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਹਿਰ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਕਿਉਂਕਿ ਆਉਣ ਵਾਲੇ ਦਿਨਾਂ ਵਿਚ ਦੀਵਾਲੀ ਮੌਕੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਭੀੜ ਹੋਵੇਗੀ ਜਿਸ ਨਾਲ ਪਿੰਡਾਂ ਤੋਂ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਪੁਲਸ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਟਰੈਫਿਕ ਪ੍ਰਬੰਧਾਂ ਨੂੰ ਚਲਾਉਣ ਲਈ ਚੰਗੇ ਯਤਨ ਕਰ ਰਿਹਾ ਹੈ। ਅਤੇ ਸ਼ਹਿਰ ਵਾਸੀਆਂ ਨੂੰ ਪਿਆਰ ਤੇ ਸਦਭਾਵਨਾ ਵਰਤਣ ਲਈ ਵੀ ਅਪੀਲ ਕਰ ਰਿਹਾ ਹੈ ।ਅਤੇ ਸਾਰਿਆਂ ਤੋਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਅਪੀਲ ਕੀਤੀ ਜਾ ਰਹੀ ਹੈ ।ਸਾਰੇ ਸ਼ਹਿਰ ਵਾਸੀਆਂ ਨੂੰ ਕਿਹਾ ਗਿਆ ਹੈ। ਕਿ ਦੀਵਾਲੀ ਦੇ ਮੱਦੇਨਜ਼ਰ ਉਹ ਸ਼ਹਿਰਾਂ ਦੁਕਾਨਾਂ ਦੇ ਬਾਹਰ ਜ਼ਿਆਦਾ ਸਾਮਾਨ ਰੱਖ ਕੇ ਭੀੜ ਭੜੱਕਾ ਨਾ ਸੁਰੱਖਿਆ ਦੇ ਮੱਦੇਨਜ਼ਰ ਵੀ ਇਹ ਬਹੁਤ ਜ਼ਰੂਰੀ ਹੈ ।ਕਿ ਬੇਲੋੜਾ ਸਾਮਾਨ ਬਾਹਰ ਰੱਖ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ।ਇਸ ਲਈ ਸਾਰੇ ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਅੰਦਰ ਰੱਖਣ । ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਹਿਰ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ।