*ਐਸ. ਡੀ. ਕੇ. ਐਲ. ਡੀ. ਏ. ਵੀ. ਪਬਲਿਕ ਸਕੂਲ ਮਾਨਸਾ ਵਿਖੇ ਨ੍ਰਿਤ ਪ੍ਰਤੀਯੋਗਿਤਾ ਕਰਵਾਈ*

0
31

ਮਾਨਸਾ 27 ਸਤੰਬਰ(ਸਾਰਾ ਯਹਾਂ/ਵਿਨਾਇਕ ਸ਼ਰਮਾ):

ਐਸ. ਡੀ. ਕੇ. ਐਲ. ਡੀ. ਏ. ਵੀ. ਪਬਲਿਕ ਸਕੂਲ, ਮਾਨਸਾ ਵਿਖੇ ਨ੍ਰਿਤ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਗੀਤਾਂ ਦੇ ਅਨੁਸਾਰ ਪੋਸ਼ਾਕਾਂ ਪਾ ਕੇ ਬੜੇ ਆਤਮ ਵਿਸ਼ਵਾਸ ਦੇ ਨਾਲ ਪ੍ਰਸਤੁਤੀ ਦਿੱਤੀ। ਬੱਚਿਆਂ ਦੇ ਹਾਵ-ਭਾਅ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਉਨ੍ਹਾਂ ਨੇ ਨ੍ਰਿਤਯਾ ਕਰਕੇ ਖੂਬ ਮਸਤੀ ਕੀਤੀ।ਪ੍ਰਧਾਨਾਚਾਰਿਆਂ ਸ਼੍ਰੀ ਵਿਨੋਦ ਰਾਣਾ ਜੀ ਨੇ ਬੱਚਿਆਂ ਦਾ ਉਤਸਾਹ ਵਧਾਉਂਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਸਰੀਰਕ ਰੂਪ ਵਿੱਚ ਸਵਸਥ ਰਹਿਣ ਦੇ ਲਈ ਨਰਿਤ ਦੀ ਬਹੁਤ ਜਰੂਰਤ ਹੈ। ਨ੍ਰਿਤ ਕਰਨ ਨਾਲ ਬੱਚੇ ਹਸ਼ਟ ਪੁਸ਼ਟ ਰਹਿੰਦੇ ਹਨ। ਇਸ ਤੋਂ ਇਲਾਵਾ ਪ੍ਰਧਾਨਾਚਾਰੀਆ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਸੀ ਤਰ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।             ਪ੍ਰਧਾਨਾਚਾਰਿਆ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਪ੍ਰਤੀਯੋਗਿਤਾ ਵਿੱਚੋਂ ਪੰਜ-ਪੰਜ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ, ਜਿਨ੍ਹਾਂ ਵਿੱਚ ਯੂ.ਕੇ.ਜੀ ਰੋਜ਼ ਵਿੱਚ ਤੀਸ਼ਾ, ਲਕਸ਼ਯ, ਆਦਿਤਯੇਸ਼, ਸਮਦੀਪ, ਦੀਕਸ਼ਾ ਨੇ ਸਥਾਨ ਹਾਸਿਲ ਕੀਤੇ। ਇਸੇ ਤਰ੍ਹਾਂ ਯੂ.ਕੇ.ਜੀ ਸਨਫਲਾਵਰ ਵਿੱਚ ਮਿਸ਼ਟੀ, ਦਿਲਜੋਤ, ਯੁਵੀਨ, ਅਨੁਸ਼ਕਾ ਅਤੇ ਬਿਬੇਕ ਨੇ ਸਥਾਨ ਪ੍ਰਾਪਤ ਕੀਤਾ।

NO COMMENTS