*ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ..!ਡੀ ਏ ਵੀ ਪਬਲਿਕ ਸਕੂਲ ਵਿਖੇ ਮਨਾਇਆ ਮੈਥੇਮੈਟਿਕਸ ਵੀਕ*

0
34

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): ਸਥਾਨਕ ਡੀ ਏ ਵੀ ਪਬਲਿਕ ਸਕੂਲ ਵਿਖੇ ਰਾਸ਼ਟਰੀ ਗਣਿਤਯ ਦਿਵਸ ਦੇ ਮੱਦੇਨਜ਼ਰ 19 ਦਸੰਬਰ ਤੋਂ 24 ਦਸੰਬਰ ਤੱਕ ਗਣਿਤਯ ਸਪਤਾਹ ਮਨਾਇਆ ਗਿਆ। ਜਿਸਦੇ ਅੰਤਰਗਤ ਤੀਜੀ ਤੋਂ ਲੈ ਕੇ 12ਵੀੰ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਭਿੰਨ-ਭਿੰਨ ਗਤੀਵਿਧੀਆਂ ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਜਯੋਮੈਟਰਿਕ ਸ਼ੇਪਸ ਅਤੇ ਸਿੰਬਲਸ ਵਿਸ਼ੇ ਉਪਰ ਪੋਸਟਰ ਮੇਕਿੰਗ ਮੁਕਾਬਲੇ ਅਤੇ ਮੈਥਮੇਟਿਕਲ ਤੰਬੋਲਾ ਖੇਡ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗੋਲੀ ਮੇਕਿੰਗ, ਵਾਲ ਹੈੰਗਿੰਗ ਮੇਕਿੰਗ, ਮੈਥਮੇਟਿਕਲ ਤੰਬੋਲਾ ਖੇਡ ਅਤੇ ਕਈ ਹੋਰ ਵਿਸ਼ਿਆਂ ਦਾ ਆਯੋਜਨ ਕੀਤਾ ਗਿਆ।         ਸੱਤਵੀਂ ਜਮਾਤ ਦੇ ਲਈ ਗਣਿਤ ਦੇ ਵਿਭਿੰਨ ਵਿਸ਼ਿਆਂ ਤੇ ਕੁਇਜ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜੇਤੂਆਂ ਨੂੰ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਵੱਲੋਂ ਸਨਮਾਨਿਤ ਕੀਤਾ ਗਿਆ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਗਣਿਤ ਦੇ ਭਿੰਨ-ਭਿੰਨ ਵਿਸ਼ਿਆਂ ਤੇ ਰੋਲਪਲੇ ਕੀਤੇ ਗਏ। ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਗਣਿਤ ਵਿਸ਼ਿਆਂ ਨਾਲ ਸਬੰਧਤ ਭਿੰਨ-ਭਿੰਨ ਤਰ੍ਹਾਂ ਦੇ ਮਾਡਲ ਬਣਾਏ ਗਏ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੀ ਪੀ ਟੀ ਰਾਹੀਂ ਪਰੇਜਨਟੇਸ਼ਨ ਪ੍ਰਸਤੁਤ ਕਰਕੇ ਗਣਿਤਯ ਵਿਸ਼ਿਆਂ ਨੂੰ ਸਮਝਾਇਆ ਗਿਆ।       11ਵੀ ਅਤੇ 12ਵੀ ਦੇ ਵਿਦਿਆਰਥੀਆਂ ਲਈ ਵੀ ਕੁਇਜ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਪ੍ਰਿੰਸੀਪਲ ਨੇ ਸਨਮਾਨਿਤ ਕੀਤਾ। ਗਣਿਤ ਦੇ ਅਧਿਆਪਕਾਂ ਵੱਲੋਂ ਵੀ ਨੈਸ਼ਨਲ ਗਣਿਤਯ ਦਿਵਸ ਅਤੇ ਗਣਿਤ ਦਾ ਦੈਨਿਕ ਜੀਵਨ ਵਿੱਚ ਮਹੱਤਵ ਵਿਸ਼ੇ ਤੇ ਪੀ ਪੀ ਟੀ ਰਾਹੀਂ ਪਰੇਜਨਟੇਸ਼ਨ ਪ੍ਰਸਤੁਤ ਕੀਤੀ ਗਈ।       ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਵੱਲੋਂ ਰਾਸ਼ਟਰੀ ਗਣਿਤਯ ਦਿਵਸ ਸਬੰਧੀ ਦੱਸਿਆ ਗਿਆ ਕਿ ਮਹਾਨ ਗਣਿਤਗਯ ਸ਼੍ਰੀਨਿਵਾਸ ਰਾਮਾਨੁਜਨ ਦੀ ਜਯੰਤੀ ਅਤੇ ਗਣਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਣ ਲਈ ਹਰ ਸਾਲ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹੈ। 22 ਦਸੰਬਰ 2012 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਹਾਨ ਗਣਿਤਗਯ ਸ਼੍ਰੀਨਿਵਾਸ ਅਯੰਗਰ ਰਾਮਾਨੁਜਨ ਦੀ 125ਵੀ ਜਯੰਤੀ ਦੇ ਅਵਸਰ ਪਰ ਚੇਨਈ ਵਿਖੇ ਆਯੋਜਿਤ ਇਕ ਸਮਾਰੋਹ ਵਿੱਚ ਇਹ ਘੋਸ਼ਣਾ ਕੀਤੀ ਗਈ ਕਿ ਹਰ ਸਾਲ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। 22 ਦਸੰਬਰ ਨੂੰ ਭਾਰਤ ਵਿੱਚ ਵਿਭਿੰਨ ਪ੍ਰਕਾਰ ਦੇ ਸਾਂਸਕ੍ਰਿਤਕ ਅਤੇ ਸਿੱਖਿਆ ਨਾਲ ਜੁੜੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਗਣਿਤ ਦੇ ਸਮੂਹ ਅਧਿਆਪਕਾਂ ਨੂੰ ਗਣਿਤ ਦਿਵਸ ਦੀ ਵਧਾਈ ਦਿੱਤੀ।

NO COMMENTS