*–ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ*

0
64

ਮਾਨਸਾ ਅਪ੍ਰੈਲ 28 (ਸਾਰਾ ਯਹਾਂ/ ਜੋਨੀ ਜਿੰਦਲ): ਸਥਾਨਕ  ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਅੰਤਰਰਾਸ਼ਟਰੀ ਡਾਂਸ ਦਿਵਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਭਿਆਚਾਰਕ ਡਾਂਸ ਮੁਕਾਬਲੇ ਕਰਵਾਏ ਗਏ।    ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ਡਾਂਸ ਦਿਵਸ ਡਾਂਸ ਦਾ ਇੱਕ ਵੈਸ਼ਵਿਕ ਉਤਸਵ ਹੈ, ਜਿਸਨੂੰ ਅੰਤਰ-ਰਾਸ਼ਟਰੀ ਰੰਗਮੰਚ ਸੰਸਥਾਨ ਦੀ ਨ੍ਰਿਤ ਸਮਿਤੀ ਵੱਲੋਂ ਬਨਾਇਆ ਗਿਆ ਹੈ। ਇਹ ਯੁਨੈਸਕੋ ਦੀਆਂ ਪ੍ਰਦਰਸ਼ਨ ਕਲਾਵਾਂ ਲਈ ਮੁੱਖ ਰੂਪ ਵਿੱਚ ਭਾਗੀਦਾਰ ਹੈ। ਇਹ ਆਯੋਜਨ ਹਰ ਸਾਲ 28 ਅਪ੍ਰੈਲ ਨੂੰ ਹੁੰਦਾ ਹੈ ਜੋ ਜੀਨ ਜਾਰਜਸ ਦੀ ਜਨਮ ਦੀ ਵਰੇਗੰਢ ਹੈ।      ਇਸ ਮੌਕੇ ਪ੍ਰਿੰਸੀਪਲ ਵੱਲੋਂ ਮੁਕਾਬਲੇ ਦੇ ਵਿਜੇਤਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

NO COMMENTS