ਬੁਢਲਾਡਾ 10 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਪ੍ਰਸ਼ਾਸ਼ਨ ਅਤੇ ਕਈ ਇਲਾਕਾ ਵਾਸੀਆਂ ਦੀ ਲਾਪਰਵਾਹੀ ਕਾਰਨ ਸ਼ਹਿਰ ਸਫਾਈ ਪਖੋਂ ਸ਼ਭ ਤੋਂ ਹੇਠਲੇ ਸਥਾਨ ਤੇ ਆਉਣ ਕਾਰਨ ਹਰ ਸ਼ਹਿਰੀ ਮਾਯੂਸ ਹੈ। ਨਵੇਂ ਸਬ ਡਵੀਜਨ ਮੈਜਿਸਟ੍ਰੇਟ ਸਾਹਿਬ ਨੇ ਸ਼ਹਿਰ ਨੂੰ ਸਫਾਈ ਅਤੇ ਸਜਾਵਟ ਪਖੋਂ ਨੰਬਰ ਇੱਕ ਤੇ ਲਿਆਉਣ ਲਈ ਉਪਰਾਲਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਨੂੰ 40 ਜੋਨਾਂ ਵਿੱਚ ਵੰਡ ਕੇ ਸਮਾਜ ਸੇਵੀ ਸੰਸਥਾਵਾਂ ਨੂੰ 40 ਕਮੇਟੀਆਂ ਬਨਾਉਣ ਲਈ ਕਿਹਾ ਸੀ। ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਇਹ ਮਹਾਨ ਸੇਵਾ ਸਮਝਦੇ ਹੋਏ ਅੱਜ ਦਫਤਰ ਵਿਖੇ ਇੱਕ ਮੀਟਿੰਗ ਕਰਕੇ ਲਗਭਗ 20 ਕਮੇਟੀਆਂ ਬਣਾ ਦਿੱਤੀਆਂ ਹਨ। ਕੋਈ ਹੋਰ ਸਮਾਜ ਸੇਵਕ ਇਸ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਤਾਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਜਾਂ ਨੇਕੀ ਫਾਉਂਡੇਸ਼ਨ ਨਾਲ ਸੰਪਰਕ ਕਰੋ। ਇਸ ਮੌਕੇ ਸੰਸਥਾ ਮੈਂਬਰਾਂ ਤੋਂ ਇਲਾਵਾ ਨਗਰ ਕੌਂਸਲ ਤੋਂ ਧੀਰਜ ਕੱਕੜ ਅਤੇ ਸੀ੍ ਅਮਨਦੀਪ ਵੀ ਮੌਜੂਦ ਸਨ।