ਐਸ.ਡੀ.ਐਮ. ਨੇ ਬਟਨ ਦਬਾਕੇ ਯਾਦਗਾਰੀ ਚੌਕ ਦੇ ਫੁਹਾਰਿਆ ਦਾ ਕੀਤਾ ਉਦਘਾਟਨ

0
90

ਬੁਢਲਾਡਾ17,ਫਰਵਰੀ (ਸਾਰਾ ਯਹਾ /ਅਮਨ ਮਹਿਤਾ) : ਸ਼ਹਿਰ ਬੁਢਲਾਡਾ ਦੇ ਸੜਕ ਦੁਰਘਟਨਾ ਦੀ ਮੰਦਭਾਗੀ ਘਟਨਾਂ ਵਿੱਚ ਸ਼ਹੀਦ ਹੋਏ ਹਿੱਤ ਅਭਿਲਾਸੀ ਸਕੂਲ ਦੇ ਵਿਦਿਆਰਥੀਆਂ ਦੀ ਯਾਦ ਵਿੱਚ ਬਣਾਏ ਗਏ ਫੁਹਾਰਾ ਚੌਕ ਦੇ ਫੁਹਾਰਿਆਂ ਦਾ ਉਦਘਾਟਨ ਐਸ.ਡੀ.ਐ. ਬੁਢਲਾਡਾ ਸਾਗਰ ਸੇਤਿਆ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਐਸ.ਡੀ.ਐਮ. ਸਾਗਰ ਸੇਤਿਆ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਫੁਹਾਰਾ ਮਾਤਾ ਗੁਜਰੀ ਭਲਾਈ ਕੇਂਦਰ ਦੇ ਸਮੂਹ ਮੈਂਬਰਾਂ ਦੇ ਯਤਨਾਂ ਸਦਕਾ ਅੱਜ ਬਸੰਤ ਪੰਚਮੀ ਵਾਲੇ ਦਿਨ ਚਾਲੂ ਕੀਤਾ ਗਿਆ ਹੈ, ਜਿਸ ਦੇ ਲਈ ਸੰਸਥਾ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆ ਦੀ ਯਾਦ ਵਿੱਚ ਬਣਾਏ ਗਏ ਇਸ ਚੌਕ ਦੇ ਨਾਲ ਇਨ੍ਹਾਂ ਬੱਚਿਆਂ ਦੀ ਜਗ੍ਹਾਂ ਹਮੇਸਾ ਸਾਡੇ ਦਿਲਾਂ ਵਿੱਚ ਤਾਜਾ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ. ਬੁਢਲਾਡਾ ਪ੍ਰਭਜੋਤ ਕੌਰ ਬੇਲਾ, ਕਾਰਜ ਸਾਧਕ ਅਫ਼ਸਰ ਵਿਜੈ ਜਿੰਦਲ, ਧਰਮਪਾਲ ਕੱਕੜ, ਥਾਣਾ ਸਿਟੀ ਦੇ ਐਸ.ਐਚ.ਓ. ਸੁਰਜਨ ਸਿੰਘ ਲੇਹਲ ਕਲ੍ਹਾਂ, ਥਾਨਾ ਸਦਰ ਦੇ ਐਸ.ਐਚ.ਓ. ਜਸਪਾਲ ਸਿੰਘ ਸਮਾਓ, ਮਾਤਾ ਗੁਜਰੀ ਭਲਾਈ ਕੇਂਦਰ ਦੇ ਸੰਸਥਾਪਕ ਮਾਸਟਰ ਕੁਲਵੰਤ ਸਿੰਘ, ਦਵਿੰਦਰਪਾਲ ਲਾਲਾ, ਰਾਜਿੰਦਰ ਵਰਮਾ, ਪਰਮਜੀਤ ਸਿੰਘ ਖਾਲਸਾ ਤੋਂ ਸਮੂਹ ਮਾਤਾ ਗੁਜਰੀ ਭਲਾਈ ਕੇਂਦਰ ਦੇ ਸਮੂਹ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

NO COMMENTS