ਐਸ.ਐਸ.ਪੀ. ਮਾਨਸਾ ਵੱਲੋਂ ਸੰਸਥਾਵਾਂ ਦੇ ਇਸ ਉੱਦਮ ਦੀ ਕੀਤੀ ਗਈ ਸ਼ਲਾਘਾ

0
174

ਮਾਨਸਾ, 10 ਮਈ 2020 (ਸਾਰਾ ਯਹਾ,ਬਲਜੀਤ ਸ਼ਰਮਾ) :: ਜਿਲ੍ਹਾ ਪੁਲਿਸ ਅਤੇ ਜਿਲ੍ਹਾ ਮਾਨਸਾ ਦੀਆਂ ਉੱਘੀਆਂ ਸਮਾਜਿਕ ਸੰਸਥਾਵਾਂ ਵੱਲੋਂ ਅੱਜ 10
ਮਈ 2020 ਨੂੰ ‘ਮਦਰਜ਼ ਡੇ’ ਦੇ ਮੋਕੇ ’ਤੇ ਪੁਲਿਸ ਵਿਭਾਗ ਵਿੱਚ ਕੰਮ ਕਰਦੀਆਂ ਮਾਵਾਂ, ਨਰਸਾਂ, ਵੀ.ਪੀ.ਓਜ਼ ਅਤੇ ਪੁਲਿਸ ਵਿਭਾਗ ਦੇ ਸ਼ਹੀਦਾਂ
ਦੀਆਂ ਮਾਵਾਂ ਦਾ ਅੱਜ ਵਿਸ਼ੇ਼ਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ
ਪ੍ਰਮਾਤਮਾ ਤੋਂ ਅੱਗੇ ਮਾਂ ਦਾ ਹੀ ਰੁਤਬਾ ਹੁੰਦਾ ਹੈ। ਪੁਲਿਸ ਵਿਭਾਗ ਹਮੇਸ਼ਾਂ ਉਨ੍ਹਾਂ ਬਹਾਦਰ ਮਾਵਾਂ ਨੂੰ ਯਾਦ ਕਰਦਾ ਰਹੇਗਾ, ਜਿੰਨ੍ਹਾਂ ਨੇ ਅੱਤਵਾਦ ਦੇ
ਦਿਨਾਂ ਵਿੱਚ ਆਪਣੇ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਕੋਵਿਡ—19 ਜਿਹੀ ਮਹਾਂਮਾਰੀ ਦੇ ਖਤਰੇ ਦਰਮਿਆਨ ਵੀ ਆਪਣੀ
ਸੰਤਾਨ ਦੀਆਂ ਜਾਨਾਂ ਖਤਰੇ ਵਿੱਚ ਪਾਉਣ ਤੋਂ ਬਿਲਕੁਲ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਅਜਿਹੀਆ ਕੰਮਕਾਜੀ
ਮਾਵਾਂ, ਨਰਸਾਂ ਅਤੇ ਪੁਲਿਸ ਵਿਭਾਗ ਵਿੱਚ ਕੰਮ ਕਰਦੀਆਂ ਮਾਵਾਂ ਜਿੰਨ੍ਹਾਂ ਦੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਹਨ, ਨੂੰ ਸਲੂਟ ਕਰਦੀ ਹੈ। ਉਨ੍ਹਾਂ
ਕਿਹਾ ਕਿ ਮਾਤਾਵਾਂ ਨੂੰ ਉਨ੍ਹਾਂ ਦੀ ਮਮਤਾ ਪ੍ਰਤੀ ਸਨਮਾਨ ਕਰਨ ਦਾ ਦਿਨ ‘ਮਦਰਜ਼ ਡੇ’ ਨਿਰਧਾਰਤ ਕੀਤਾ ਗਿਆ ਹੈ। ਜਿਲ੍ਹਾ ਪੁਲਿਸ ਮਾਨਸਾ


ਅਜਿਹੀਆਂ ਸਮੂਹ ਮਾਵਾਂ ਲਈ ਸਨਮਾਨ ਅਰਪਿਤ ਕਰਦੀ ਹੈ ਜੋ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਪ੍ਰਤੀ ਆਏ ਸੱਦੇ
(ਕਾਲ) ਨੂੰ ਜਿਆਦਾ ਪਹਿਲ ਦਿੰਦੀਆਂ ਹਨ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਇਹ ਵੀ ਕਿਹਾ ਕਿ ਇਹ ਸਾਡੀ ਗੰਭੀਰ ਭੁੱਲ ਹੋਵੇਗੀ ਜੇਕਰ
ਅਸੀਂ ਇਸ ਮਮਤਾ ਭਰੇ ਦਿਨ ਮੌਕੇ ਉਨ੍ਹਾਂ ਮਾਵਾਂ ਨੂੰ ਯਾਦ ਨਾ ਕਰੀਏ ਜਿੰਨ੍ਹਾਂ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਆਪਣੇ ਪੁੱਤਰਾਂ ਦੀਆਂ ਕੁਰਬਾਨੀਆਂ
ਦਿੱਤੀਆਂ। ਇਸ ਮੌਕੇ ਮਾਨਸਾ ਜਿਲ੍ਹੇ ਦੀਆਂ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਜਿਵੇਂ ਕਿ ਬੁਢਲਾਡਾ ਤੋਂ ਸ਼੍ਰੀ ਕੁਲਵੰਤ ਰਾਏ ਸਿੰਗਲਾ (ਸੀਨੀਅਰ
ਕਾਂਗਰਸੀ ਨੇਤਾ) ਅਤੇ ਸ਼੍ਰੀ ਵਿਕਾਸ ਮਿੱਤਲ ਪ੍ਰਧਾਨ ਨਗਰ ਕੌਂਸਲ ਬੁਢਲਾਡਾ, ਮਾਨਸਾ ਤੋਂ ਈਕੋ ਵੀਲਰਜ ਸਾਇਕਲ ਗਰੁੱਪ ਦੇ ਸ੍ਰੀ ਬਲਵਿੰਦਰ
ਸਿੰਘ ਕਾਕਾ, ਸੰਵਿਧਾਨ ਬਚਾਓ ਮੰਚ ਦੇ ਸ਼੍ਰੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਸਰਦੂਲਗੜ੍ਹ ਤੋਂ ਪੈਸਟੀਸਾਈਡਜ਼ ਐਸੋਸੀਏਸ਼ਨ ਦੇ ਸ਼੍ਰੀ ਕਮਲ
ਕੁਮਾਰ ਵੱਲੋਂ ਜਿੰਮੇਵਾਰੀ ਅਤੇ ਸਨਮਾਨ ਦਾ ਪ੍ਰਗਟਾਵਾ ਕਰਦੇ ਹੋਏ ਕੰਮਕਾਜੀ, ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਸ਼ਹੀਦ ਪੁਲਿਸ
ਕਰਮਚਾਰੀਆਂ ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਮੌਜੂਦਾ ਪ੍ਰਤੀਕੂਲ ਸਮੇਂ ਦੌਰਾਨ ਆਪਣੇ ਬੱਚਿਆਂ ਦੀਆਂ ਜਾਨਾਂ ਜ਼ੋਖਿਮ
ਵਿੱਚ ਪਾਉਣ ਵਾਲੇ ਪੁਲਿਸ ਮੁਲਾਜ਼ਮਾਂ ਵਿਸ਼ੇਸ਼ ਕਰ ਵੀਪੀਓਜ਼ ਦੀਆਂ ਮਾਵਾਂ ਪ੍ਰਤੀ ਸਨਮਾਨ ਪ੍ਰਗਟ ਕੀਤਾ ਗਿਆ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਇੰਨ੍ਹਾਂ ਸਮਾਜਿਕ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਸੰਸਥਾਵਾਂ
ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ, ਜਿੰਨ੍ਹਾਂ ਵੱਲੋਂ ਮੌਜੂਦਾ ਪ੍ਰਤੀਕੂਲ ਸਮੇਂ ਦੌਰਾਨ ਕੰਮਕਾਜੀ ਮਾਵਾਂ (ਮਹਿਲਾ ਪੁਲਿਸ ਕਰਮਚਾਰਨ ਮਾਵਾਂ
57), ਨਰਸ ਮਾਵਾਂ (05), ਪੁਲਿਸ ਸ਼ਹੀਦਾਂ ਦੀਆਂ ਮਾਵਾਂ (05) ਅਤੇ ਪੁਲਿਸ ਕਰਮਚਾਰੀਆਂ ਵਿਸ਼ੇਸ਼ ਕਰ ਵੀ.ਪੀ.ਓਜ਼ ਦੀਆ ਮਾਵਾਂ 34) ਜੋ
ਡਿਊਟੀ ਪ੍ਰਤੀ ਸਮਰਪਿਤ ਹੁੰਦੇ ਹੋਏ ਆਪਣੇ ਬੱਚਿਆਂ/ਪ੍ਰੀਵਾਰ ਨੂ਼ੰ ਵੀ ਅਣਡਿੱਠ ਕਰਕੇ ਡਿਊਟੀ ਨੂੰ ਪਹਿਲ ਦਿੰਦੀਆ ਹਨ, ਦਾ ਸਨਮਾਨ ਕਰਕੇ
ਸਮੂਹ ਮਾਤਾਵਾਂ ਦਾ ਮਾਣ ਵਧਾਇਆ ਹੈ।

NO COMMENTS