ਐਸ.ਐਸ.ਪੀ. ਮਾਨਸਾ ਨੇ 28 ਦਿਨਾਂ ਬਾਅਦ ਅੱਜ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਦੇ ਪੜਾਅ ਦੀ ਕੀਤੀ ਸੁਰੂਆਤ

0
37

ਮਾਨਸਾ, 04—03—2021(ਸਾਰਾ ਯਹਾਂ /ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ (ਕੋਵਿਡ—19) ਤੋਂ ਬਚਾਅ ਲਈ ਭਾਰਤ ਸਰਕਾਰ ਵੱਲੋਂ ਵੈਕਸੀਨ
ਦਾ ਆਗਾਜ ਕੀਤਾ ਗਿਆ ਹੈ। ਇਹ ਵੈਕਸੀਨ ਮੁਹਰਲੀ ਕਤਾਰ ਦੇ ਯੋਧਿਆ ਨੂੰ ਲਗਾਏ ਜਾਣ ਦੇ ਮੱਦੇਨਜ਼ਰ ਮਾਨਸਾ
ਪੁਲਿਸ ਅੰਦਰ ਇਸ ਵੈਕਸੀਨ ਦੀ ਪਹਿਲੀ ਡੋਜ ਦੇ ਟੀਕਾਕਰਨ ਦੀ ਸੁਰੂਆਤ ਮਿਤੀ 04—02—2021 ਨੂੰ ਕੀਤੀ
ਗਈ। ਮਾਨਸਾ ਪੁਲਿਸ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਵਾਰੀ ਸਿਰ (ਤਰਤੀਬਵਾਰ) ਪੁਲਿਸ
ਲਾਈਨ ਮਾਨਸਾ ਵਿਖੇ ਪੁਲਿਸ ਹਸਪਤਾਲ ਵਿਖੇ ਪਹੁੰਚ ਕੇ ਆਪਣੀ ਸਵੈ—ਇੱਛਾ ਨਾਲ ਇਹ ਵੈਕਸੀਨ ਲਗਵਾਈ ਜਾ
ਰਹੀ ਹੈ। ਅੱਜ 28 ਦਿਨਾਂ ਬਾਅਦ ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਜੀ ਵੱਲੋਂ ਪੁਲਿਸ
ਲਾਈਨ ਮਾਨਸਾ ਦੇ ਪੁਲਿਸ ਹਸਪਤਾਲ ਵਿਖੇ ਪਹੁੰਚ ਕੇ ਕੋਰੋਨਾ ਵੈਕਸੀਨ ਦੇ ਟੀਕੇ ਦੀ ਦੂਸਰੀ ਡੋਜ ਲਗਵਾ ਕੇ ਮਾਨਸਾ
ਪੁਲਿਸ ਅੰਦਰ ਟੀਕਾਕਰਨ ਮੁਹਿੰਮ ਦੀ ਦੂਸਰੀ ਡੋਜ ਦੀ ਸੁਰੂਆਤ ਕੀਤੀ ਗਈ। ਜਿਹਨਾਂ ਤੋਂ ਬਾਅਦ ਇਸ ਜਿਲਾ ਦੇ
ਸਾਰੇ ਗਜਟਿਡ ਅਫਸਰਾਨ, ਸਬ—ਡਵੀਜ਼ਨ ਮਾਨਸਾ ਦੇ ਮੁੱਖ ਅਫਸਰਾਨ ਅਤ ੇ ਦਫਤਰੀ ਕਰਮਚਾਰੀ ਜਿਹਨਾਂ ਦੇ

ਪਹਿਲੀ ਡੋਜ ਮਿਤੀ 04—02—2021 ਨੂੰ ਲੱਗੀ ਸੀ, ਨੇ ਅੱਜ ਸਿਹਤ ਵਿਭਾਗ ਦੀ ਟੀਮ ਪਾਸੋਂ ਕੋਰੋਨਾ ਵੈਕਸੀਨ ਦੀ
ਦੂਸਰੀ ਡੋਜ ਦਾ ਟੀਕਾ ਲਗਵਾਇਆ। ਅੱਜ ਇਸ ਮੁਹਿੰਮ ਦੌਰਾਨ ਵੈਕਸੀਨ ਦੀ ਦੂਸਰੀ ਡੋਜ ਵਾਲੇ 104
ਅਧਿਕਾਰੀਆਂ/ਕਰਮਚਾਰੀਆਂ, ਪਹਿਲੀ ਡੋਜ ਵਾਲੇ 04 ਕਰਮਚਾਰੀਆਂ ਸਮੇਤ ਅੱਜ ਤੱਕ ਕੁੱਲ 1427
ਅਧਿਕਾਰੀਆਂ/ਕਰਮਚਾਰੀਆਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ।

ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਦੇ
ਪਹਿਲੀ ਕਤਾਰ ਦੇ ਯੋਧਿਆ ਵੱਲੋਂ ਕੋਵਿਡ—19 ਦੇ ਕਰਫਿਊ ਅਤ ੇ ਲਾਕਡਾਊਨ ਦੌਰਾਨ ਵੀ ਦਿਨ/ਰਾਤ ਡਿਊਟੀ
ਨਿਭਾਈ ਗਈ ਹੈ ਅਤ ੇ ਹੁਣ ਵੀ ਮਾਨਸਾ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਕੋਰੋਨਾ ਮਹਾਂਮਾਰੀ ਵਿਰੁੱਧ
ਅੱਗੇ ਹੋ ਕੇ ਲੜਾਈ ਲੜੀ ਜਾ ਰਹੀ ਹੈ। ਜਿਹਨਾਂ ਵੱਲੋਂ ਆਪਣੀ ਅਤ ੇ ਆਪਣੇ ਪਰਿਵਾਰਾਂ ਦੀ ਸਿਹਤ ਦਾ ਖਿਆਲ
ਰੱਖਦੇ ਹੋਏ ਆਪਣੀ ਸਵੈ—ਇੱਛਾ ਨਾਲ ਟੀਕੇ ਲਗਵਾੲ ੇ ਜਾ ਰਹੇ ਹਨ ਤਾਂ ਜੋ ਅਧਿਕਾਰੀ/ਕਰਮਚਾਰੀ ਸਿਹਤਯਾਬ
ਰਹਿ ਕੇ ਹੋਰ ਅੱਛੇ ਤਾਰੀਕੇ ਨਾਲ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ।

NO COMMENTS