*ਐਸ.ਐਸ.ਪੀ ਮਾਨਸਾ ਦੀ ਅਗਵਾਈ ਹੇਠ ਪੁਲਸ ਨੇ ਕੱਢਿਆ ਫਲੈਗ ਮਾਰਚ*

0
79

ਮਾਨਸਾ 5 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ) ਐੱਸ ਐੱਸ ਪੀ ਮਾਨਸਾ ਦੀਪਕ ਪਾਰਕ ਦੀ ਅਗਵਾਈ ਹੇਠ ਜ਼ਿਲਾ ਪੁਲਸ ਵੱਲੋਂ  ਫਲੈਗ ਮਾਰਚ ਕੱਢਿਆ ਗਿਆ ਜਿਸ ਵਿਚ ਕੇਂਦਰੀ ਫੋਰਸ ਬਲ ਵੀ ਹਾਜ਼ਰ ਸਨ।ਇਸ ਫਲੈਗ ਮਾਰਚ ਵਿੱਚ ਡੀਐੱਸਪੀ ਮਾਨਸਾ ਤਿੰਨੇ ਥਾਣੇ ਸਿਟੀ 1 ‘ਸਿਟੀ 2, ਅਤੇ ਸਦਰ ਥਾਣਾ  ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਸੀਨੀਅਰ ਪੁਲਸ ਅਧਿਕਾਰੀ ਹਾਜ਼ਰ ਸਨ ।  ਐੱਸਐੱਸਪੀ ਮਾਨਸਾ ਦੀਪਕ ਪਾਰਿਕ ਨੇ ਕਿਹਾ  ਜ਼ਿਲ੍ਹੇ ਵਿੱਚ ਅਮਨ ਅਮਾਨ ਅਤੇ ਸ਼ਾਂਤੀ ਪੂਰਵਕ ਚੋਣਾਂ ਨੇਪਰੇ ਚੜ੍ਹਾਈਆਂ ਜਾਣਗੀਆਂ ।ਐੱਸਐੱਸਪੀ ਮਾਨਸਾ ਨੇ ਕਿਹਾ ਕਿ ਇਸੇ ਮਹੀਨੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ ਪੁਰਸ਼ ਚੌਕਸੀ ਤੇਜ਼ ਕੀਤੀ ਹੋਈ ਹੈ ।ਰਾਤ ਦੀ ਗਸ਼ਤ ਤੋਂ ਇਲਾਵਾ  ਲੋੜੀਂਦੇ ਸਥਾਨਾਂ ਤੇ ਨਾਕੇ ਅਤੇ ਪੁਲਸ ਪੂਰੀ ਮੁਸਤੈਦੀ ਨਾਲ ਡਿਊਟੀ ਕਰ ਰਹੀ ਹੈ ।ਵਿਧਾਨ ਸਭਾ ਚੋਣਾਂ ਪੂਰੇ ਅਮਨ ਅਮਾਨ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਈਆਂ ਜਾਣਗੀਆਂ  ਐੱਸਐੱਸਪੀ ਮਾਨਸਾ ਦੀ ਅਗਵਾਈ ਵਿਚ ਫਲੈਗ ਮਾਰਚ ਨੇ ਪੂਰੇ ਸ਼ਹਿਰ ਅੰਦਰ ਫਲੈਗ ਮਾਰਚ ਕੀਤਾ। ਅਤੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ  ਦਿੱਤਾ ਅਤੇ ਲੋਕਾਂ ਵਿੱਚ ਇਹ ਸੰਦੇਸ਼ਾ ਦਿੱਤਾ ਗਿਆ ਕਿ ਪੰਜਾਬ ਪੁਲਸ ਤੁਹਾਡੇ ਨਾਲ ਹੈ। ਕਿਸੇ ਵੀ ਤਰ੍ਹਾਂ ਦੇ ਡਰ ਦੀ ਲੋੜ ਨਹੀਂ ਪੂਰੇ ਸ਼ਾਂਤਮਈ ਤਰੀਕੇ ਵਿਚ ਚੋਣਾਂ ਵਿਚ  ਸਾਰੇ ਜ਼ਿਲ੍ਹਾ ਵਾਸੀਆਂ ਨੂੰ ਭਾਗ ਲੈਣਾ ਚਾਹੀਦਾ ਹੈ  ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਐੱਸਐੱਸਪੀ ਮਾਨਸਾ ਦੀ ਅਗਵਾਈ ਹੇਠ ਸਾਰੇ ਹੀ ਥਾਣਾ ਦੀ ਪੁਲਸ ਪੂਰੀ ਮੁਸਤੈਦੀ ਨਾਲ ਡਿਊਟੀ ਕਰ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਬਲਾਂ ਦੇ ਜਵਾਨ ਵੀ ਪੁਲਸ ਮੁਲਾਜ਼ਮਾਂ ਦੇ ਮੋਢੇ ਨੂੰ  ਨਾਲ ਮੋਢਾ ਜੋੜ ਅਮਨ ਅਤੇ ਸ਼ਾਂਤੀ ਭਾਈਚਾਰਾ  ਕਾਇਮ ਕਰਨ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਹਨ। ਐਸਐਸਪੀ ਮਾਨਸਾ ਦੀ ਜ਼ਿਲ੍ਹਾ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਹੈ 

NO COMMENTS