*ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ ਰੀਬਨ ਕੱਟ ਕੇ ਕਰਨਗੇ ਸ਼੍ਰੀ ਰਾਮ ਲੀਲਾ ਦਾ ਸ਼ੁਭ—ਆਰੰਭ*

0
103

 ਮਾਨਸਾ 11 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) :— ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਮਾਨਸਾ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਪਰਵੀਨ ਗੋਇਲ ਅਤੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਦਾ ਸ਼ੁੱਭ ਆਰੰਭ 12 ਅਕਤੂਬਰ 2023 ਤੋਂ ਵਿਧੀਵੱਤ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ ਰੀਬਨ ਕੱਟਣ ਦੀ ਰਸਮ ਅਦਾ ਕਰਨਗੇ।
ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਲੱਬ ਦੇ ਮੈਂਬਰਾਂ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
12 ਤੋਂ 24 ਅਕਤੂਬਰ ਤੱਕ ਹੋਣ ਵਾਲੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੀ ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਰਾਜੀ ਨੇ ਦੱਸਿਆ ਕਿ ਕੱਲਬ ਦੇ ਡਾਇਰੈਕਟਰਜ਼ ਵਿਨੋਦ ਪਠਾਨ, ਪਰਵੀਨ ਟੋਨੀ ਸ਼ਰਮਾ ਅਤੇ ਮੁਕੇਸ਼ ਬਾਂਸਲ ਦੀ ਅਗਵਾਈ ਹੇਠ ਕਲੱਬ ਦੇ ਕਲਾਕਾਰਾਂ ਵੱਲੋਂ ਲਗਾਤਾਰ ਰਿਹਰਸਲਾਂ ਜਾਰੀ ਹਨ, ਤਾਂ ਜੋ ਸ਼੍ਰੀ ਰਾਮ ਲੀਲਾ ਜੀ ਨੂੰ ਦਰਸ਼ਕਾਂ ਸਾਹਮਣੇ ਪੂਰੀ ਸ਼ਰਧਾ ਨਾਲ ਪੇਸ਼ ਕੀਤਾ ਜਾ ਸਕੇ।ਇਸ ਤੋਂ ਇਲਾਵਾ ਸੰਗੀਤ ਨਿਰਦੇਸ਼ਕ ਸ਼੍ਰੀ ਸੇਵਕ ਸੰਦਲ ਅਤੇ ਮੋਹਨ ਸੋਨੀ ਦੀ ਅਗਵਾਈ ਵਿੱਚ ਬਹੁਤ ਹੀ ਬਿਹਤਰੀਨ ਸੰਗੀਤ ਤਿਆਰ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਸਰਵਨ ਕੁਮਾਰ ਤੇ ਰਾਵਨ ਵਰਦਾਨ, 13 ਅਕਤੂਬਰ ਨੂੰ ਰਾਵਨ ਨੰਦੀਗਣ ਤੇ ਰਾਮ ਜਨਮ, 14 ਅਕਤੂਬਰ ਨੂੰ ਅਹੱਲਿਆ ਉਦਧਾਰ ਤੇ ਸੀਤਾ ਜਨਮ, 15 ਅਕਤੂਬਰ ਨੂੰ ਸੀਤਾ ਸਵੰਬਰ ਅਤੇ 16 ਅਕਤੂਬਰ ਨੂੰ ਰਾਮ ਬਨਵਾਸ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 17 ਅਕਤੂਬਰ ਨੂੰ ਕਿੰਕੋਲਾ, 18 ਨੂੰ ਭਰਤ ਮਿਲਾਪ,19 ਨੂੰ ਸੀਤਾ ਹਰਨ, 21 ਅਕਤੂਬਰ ਨੂੰ ਬਾਲੀ ਵੱਧ, 22 ਨੂੰ ਲੰਕਾ ਦਹਿਨ, 23 ਨੂੰ ਲਛਮਣ ਸ਼ਕਤੀ ਅਤੇ 24 ਅਕਤੂਬਰ ਨੂੰ ਰਾਜ ਤਿਲਕ ਕੀਤਾ ਜਾਵੇਗਾ।
       ਮੈਨੇਜਮੈਂਟ ਕਮੇਟੀ ਦੇ ਵਾਈਸ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ ਨੇ ਜਿ਼ਲ੍ਹਾ ਪ੍ਰ਼ਸਾਸ਼ਨ ਤੋਂ ਮੰਗ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਲੀਲਾ ਦੌਰਾਨ ਅਮਨ—ਸ਼ਾਂਤੀ ਬਣਾਏ ਰੱਖਣ ਅਤੇ ਰਾਮ ਭਗਤਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ।
      ਇਸ ਮੌਕੇ ਕਲੱਬ ਦੇ ਕੈਸ਼ੀਅਰ ਸ਼੍ਰੀ ਸ਼ੁਸ਼ੀਲ ਜਿੰਦਲ ਵਿੱਕੀ, ਬਿਲਡਿੰਗ ਇੰਚਾਰਜ ਵਰੁਣ ਬਾਂਸਲ ਵੀਨੂੰ, ਵਾਈਸ ਪ੍ਰਧਾਨ ਐਕਟਰ ਬਾਡੀ ਰਾਜੇਸ਼ ਕੁਮਾਰ, ਦੀਪਕ ਦੀਪੂ, ਸੀਨਰੀ ਇੰਚਾਰਜ ਬੀਬਾ ਬਜਾਜ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ।.

NO COMMENTS