*ਐਸ.ਐਚ.ਓ ਨੇ ਕਿਸਾਨਾਂ ‘ਤੇ ਝਾੜੀ ਥਾਣਦਾਰੀ! ਵੀਡੀਓ ਵਾਇਰਲ ਹੋਣ ਮਗਰੋਂ ਕਸੂਤੇ ਘਿਰੇ*

0
245

ਚੰਡੀਗੜ੍ਹ 10 ਅਗਸਤ (ਸਾਰਾ ਯਹਾਂ):  ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ (Viral Video) ਹੋ ਰਹੀ ਹੈ ਜਿਸ ਵਿੱਚ ਥਾਣੇਦਾਰ ਕਿਸਾਨਾਂ ਨੂੰ ਧਮਕਾ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਵੀਡੀਓ ਥਾਣਾ ਬਨੂੜ (Banur Police Station) ਦੇ ਐਸਐਚਓ ਬਲਵਿੰਦਰ ਸਿੰਘ (SHO Balwinder Singh) ਦੀ ਹੈ ਜੋ ਕਿਸਾਨਾਂ ਨਾਲ ਤਿੱਖੀ ਬਹਿਸ ਕਰ ਰਿਹਾ ਹੈ। ਥਾਣੇਦਾਰ ਇੰਨੇ ਤੈਸ਼ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ। ਉਧਰ, ਵੱਖ-ਵੱਖ ਕਿਸਾਨ ਲੀਡਰਾਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਤੇ ਪੁਲਿਸ ਅਧਿਕਾਰੀਆਂ ਤੋਂ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

NO COMMENTS