ਐਲਏਸੀ ਟਕਰਾਅ ਦੇ ਵਿਚਕਾਰ ਭਾਰਤ ਅਤੇ ਚੀਨ ਦੀਆਂ ਫੌਜ਼ਾਂ 15-26 ਸਤੰਬਰ ਤੱਕ ਇੱੱਕਠੇ ਕਰਨਗੀਆਂ ਯੁੱਧ ਅਭਿਆਸ

0
27

ਨਵੀਂ ਦਿੱਲੀ 14 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ):: ਭਾਰਤ-ਚੀਨ-ਪਾਕਿਸਤਾਨ ਟਕਰਾਅ ਦੇ ਵਿਚਕਾਰ ਖ਼ਬਰਾਂ ਆ ਰਹੀਆਂ ਹਨ ਕਿ ਭਾਰਤੀ ਫੌਜ, ਰੂਸ ਵਿੱਚ ਸਤੰਬਰ ਮਹੀਨੇ ਵਿੱਚ ਹੋਣ ਵਾਲੀ ਮਲਟੀ-ਨੈਸ਼ਨਲ ਐਕਸਰਸਾਈਜ਼ ‘ਕਵਕਾਜ਼-2020’ ਵਿੱਚ ਹਿੱਸਾ ਲੈਣ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਰੂਸ ਨੇ ਇਸ ਐਕਸਰਸਾਈਜ਼ ਵਿਚ ਚੀਨ ਅਤੇ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਹੈ।

ਜਾਣਕਾਰੀ ਮੁਤਾਬਕ ਕਵਕਾਜ਼ ਅਭਿਆਸ ਅਗਲੇ ਮਹੀਨੇ ਯਾਨੀ 15-26 ਸਤੰਬਰ ਨੂੰ ਰੂਸ ਦੇ ਕਾਕੇਸ਼ਸ ਖੇਤਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪਿਛਲੇ ਦੋ ਸਾਲਾਂ ਦੀ ਤਰ੍ਹਾਂ ਰੂਸ ਨੇ ਇਸ ਵਾਰ ਵੀ ਐਸਸੀਓ (ਸ਼ੰਘਾਈ ਸਹਿਕਾਰਤਾ ਸੰਗਠਨ) ਦੇ ਦੇਸ਼ਾਂ ਦੀਆਂ ਫੌਜਾਂ ਨੂੰ ਸੱਦਾ ਦਿੱਤਾ ਹੈ। ਐਸਸੀਓ ਸੰਗਠਨ ਵਿਚ ਭਾਰਤ ਅਤੇ ਰੂਸ ਸਮੇਤ ਚੀਨ ਅਤੇ ਪਾਕਿਸਤਾਨ ਵੀ ਸ਼ਾਮਲ ਹੈ।

ਇਹ ਅਭਿਆਸ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਪੂਰਬੀ ਲੱਦਾਖ ਵਿਚ ਪਿਛਲੇ 100 ਦਿਨਾਂ ਤੋਂ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਟਕਰਾਅ ਚੱਲ ਰਿਹਾ ਹੈ ਅਤੇ ਗਲਵਾਨ ਘਾਟੀ ਵਿਚ ਹਿੰਸਕ ਟਕਰਾਅ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਤੋਂ ਕੰਟਰੋਲ ਰੇਖਾ ‘ਤੇ ਵੀ ਤਣਾਅ ਹੈ।

NO COMMENTS