ਮਾਨਸਾ (04/05/2021) (ਸਾਰਾ ਯਹਾਂ/ਬੀਰਬਲ ਧਾਲੀਵਾਲ) ਅੱਜ ਸਥਾਨਕ ਸ਼ਹਿਰ ਮਾਨਸਾ ਵਿਖੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਲੋਕ
ਸੰਘਰਸ਼ਾਂ ਦੇ ਸਿਲਸਿਲੇ ਤਹਿਤ ਐਫ.ਸੀ.ਆਈ. ਦੇ ਜਿਲ੍ਹਾ ਪੱਧਰੀ ਦਫ਼ਤਰ ਦਾ ਘਿਰਾਓ ਕਰਕੇ ਭਾਰਤੀ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਨਾਲ ਲੈ ਕੇ ਰੋਸ ਮੁਜਾਹਰਾ ਕੀਤਾ
ਗਿਆ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ
ਨੇ ਕਿਹਾ ਕਿ ਬੀਤੇ ਸਾਲ ਲਿਆਂਦੇ ਗਏ ਕਾਲੇ ਕਾਨੂੰਨਾਂ ਨੈ ਤਾਂ ਕਿਸਾਨੀ ਨੂੰ ਤਬਾਹ ਕਰਨਾ ਹੀ ਹੈ, ਉਸ ਤੋਂ
ਬਾਅਦ ਵੀ ਕੇਂਦਰ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਫੈਸਲੇ ਕਰਦਿਆਂ ਸਰਕਾਰੀ ਖਰੀਦ ਏਜੰਸੀਆਂ
ਨੂੰ ਦਿਨੋਂ—ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ। ਚਾਹ ੇ 25000 ਏ.ਪੀ.ਐਮ.ਸੀ. ਮੰਡੀਆਂ ਨੂੰ ਖਤਮ ਕਰਨਾ
ਹੋਵੇ, ਚਾਹ ੇ ਫਸਲ ਦੀ ਸਰਕਾਰੀ ਖਰੀਦ ਸੰਬੰਧੀ ਸ਼ਰਤਾਂ ਨੂੰ ਸਖਤ ਕਰਨਾ ਹੋਵੇ ਜਾਂ ਫਿਰ ਐਫ.ਸੀ.ਆਈ. ਚ
ਖਾਲੀ ਪਈਆਂ ਆਸਾਮੀਆਂ ਨੂੰ ਨਾ ਭਰਨ ਦਾ ਗੈਰਜਿੰਮੇਵਾਰਾਨਾਂ ਰਵੱਈਆ ਹੋਵੇ, ਇਹਨਾਂ ਸਾਰੀਆਂ ਗੱਲਾਂ
ਤੋਂ ਜ਼ਾਹਿਰ ਹੈ ਕਿ ਕੇਂਦਰ ਦੀ ਜਬਰ ਹਕੂਮਤ ਐਫ.ਸੀ.ਆਈ. ਵਰਗੀਆਂ ਸਰਕਾਰੀ ਖਰੀਦ ਏਜੰਸੀਆਂ
ਜਨਤਕ ਵੰਡ ਪ੍ਰਣਾਲੀ ਤੇ ਏ.ਪੀ.ਐਮ.ਸੀ. ਮੰਡੀਆਂ ਦਾ ਭੋਗ ਪਾਉਣ ਤੇ ਤੁਲੀ ਹੋਈ ਹੈ। ਕੇਂਦਰ ਸਰਕਾਰ ਨੇ
ਐਫ.ਸੀ.ਆਈ. ਨ ੂੰ ਹਦਾਇਤ ਕਰ ਦਿੱਤੀ ਹੈ ਕਿ ਜਿਹੜੇ ਕਿਸਾਨ ਕਣਕ ਵੇਚਣ ਲਈ ਮੰਡੀਆਂ ਵਿੱਚ ਲੈ
ਕੇ ਆਉਣਗੇ ੳ ੁਨਾਂ ਕਿਸਾਨਾਂ ਕੋਲੋਂ ਜ਼ਮੀਨ ਦਾ ਰਿਕਾਰਡ ਜਮ੍ਹਾਂਬੰਦੀ ਲਈ ਜਾਵੇ। ਜਿਸ ਨੂੰ ਕਿ ਬਿਲਕੁਲ
ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਇਹਨਾਂ ਲੋਕ ਮਾਰੂ ਫੈਸਲਿਆਂ ਨੂੰ ਏਕਤਾ ਦੇ ਬਲ ਨਾਲ ਭਾਜ ਦਿੱਤੀ
ਜਾਵੇਗੀ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਿਲ ੍ਹਾ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕੇਂਦਰ ਸਰਕਾਰ
ਤੇ ਵਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰੀ ਖਰੀਦ ਜਾਰੀ ਰੱਖਣ ਦੇ ਬਿਆਨ ਦਿੱਤੇ ਜਾ ਰਹੇ ਹਨ,
ਦੂਜੇ ਪਾਸੇ ਕਾਰਪੋਰੇਟ ਪੱਖੀ ਫੈਸਲੇ ਲੈ ਕੇ ਸਰਕਾਰੀ ਖਰੀਦ ਏਜੰਸੀਆਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ
ਰਿਹਾ ਹੈ। ਫਸਲ ਚ ਨਮੀ ਦੀ ਨਿਸ਼ਚਿਤ ਮਾਤਰਾ ਘਟਾਉਣੀ, ਫਸਲ ਚ ਡੈਮੇਜ ਦੀ ਨਿਸ਼ਚਿਤ ਹੱਦ ਨੂੰ ਹੋਰ
ਘਟਾ ਦੇਣਾ ਤੇ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੂ ੰ ਹਰ ਸਾਲ ਮੰਡੀਆਂ ਚ ਖੱਜਲ ਹੋਣਾ ਪੈਂਦਾ ਹੈ।
ਅੱਜ ਦੇ ਧਰਨਿਆਂ ਦੇ ਜ਼ਰੀਏ ਜਥੇਬੰਦੀ ਮੰਗ ਕਰਦੀ ਹੈ ਕਿ ਉਪਰੋਕਤ ਕਮੀਆਂ ਤੇ ਮੰਗਾਂ ਨੂੰ ਪੂਰਾ ਕੀਤਾ
ਜਾਵੇ ਨਹੀਂ ਤਾਂ ਮਜ਼ਬੂਰਨ ਜਥੇਬੰਦੀ ਮੰਡੀਆਂ ਚ ਆਏ ਅਧਿਕਾਰੀਆਂ ਦਾ ਘਿਰਾਓ ਕਰੇਗੀ। ਇਸ ਮੌਕੇ
ਭਾਨ ਬਰਨਾਲਾ, ਸਾਧੂ ਅਲੀਸ਼ੇਰ, ਮੇਜਰ ਗੋਬਿੰਦਪੁਰਾ, ਦਰਸ਼ਨ ਮੰਡੇਰ, ਲੀਲੂ ਭੰਮੇ ਕਲਾਂ, ਗੁਰਪ੍ਰੀਤ ਸਿੰਘ,
ਮਨਪ੍ਰੀਤ ਕੌਰ ਭੈਣੀ ਬਾਘਾ, ਜਗਸੀਰ ਜਵਾਹਰਕੇ, ਰਮਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਜਾਰ