ਐਨ ਪੀ ਐੱਸ ਕਰਮਚਾਰੀ 3 ਸਤੰਬਰ ਨੂੰ ਸਾੜਨਗੇ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂਐਨ ਪੀ ਐੱਸ ਕਰਮਚਾਰੀ 3 ਸਤੰਬਰ ਨੂੰ ਸਾੜਨਗੇ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ

0
36

ਮਾਨਸਾ 2 ਸਤੰਬਰ  (ਸਾਰਾ ਯਹਾ, ਹੀਰਾ ਸਿੰਘ ਮਿੱਤਲ)  : ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਵੱਲੋਂ ਸਾਂਝੇ ਰੂਪ ਦੇ ਵਿਚ
ਪੁਰਾਣੀ ਪੈਨਸ਼ਨ ਦੀ ਸਕੀਮ ਨੂੰ ਬਹਾਲ ਕਰਵਾਉਣ ਲਈ ਨਵ ਨਿਯੁਕਤ ਯੂਨੀਅਨ ਐਨ ਪੀ ਐਸ ਈ ਯੂ ਦੇ ਝੰਡੇ ਹੇਠ ਇਕ ਵਿਸ਼ੇਸ਼
ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੁਰਾਣੀ ਪੈਣਸ਼ਨ ਬਹਾਲ ਕਰਨ ਲਈ ਰੀਵਿਊ ਕਮੇਟੀ ਬਣਾਉਣ ਦੇ ਨੋਟੀਫਿਕੇਸ਼ਨ ਨੂੰ ਸਾੜਨ ਦਾ
ਫੈਸਲਾ ਕੀਤਾ,ਕਿਉਂਕਿ ਇਸ ਕਮੇਟੀ ਨੇ ਇਸ ਦਿਸ਼ਾ ਵੱਲ ਕੋਈ ਕਦਮ ਨਹੀਂ ਚੁਕਿਆ।
ਐਨ ਪੀ ਐਸ ਈ ਯੂ ਪੰਜਾਬ ਜਿਲ੍ਹਾ ਮਾਨਸਾ ਦੇ ਆਗੂਆਂ ਨੇ ਕਿਹਾ ਕਿ ਇੱਕ ਜਨਵਰੀ 2004 ਤੋਂ ਨਿਯੁਕਤ ਹੋਏ ਨਵੀਂ ਪੈਨਸ਼ਨ
ਸਕੀਮ ਅਧੀਨ ਆਉਣ ਵਾਲੇ ਸਮੂਹ ਕਰਮਚਾਰੀ ਤੇ ਅਧਿਕਾਰੀ 3 ਸਤੰਬਰ 2020 ਨੂੰ ਕੋਵਿਡ-19 ਦੀ ਹਦਾਇਤ ਕਾਰਨ ਜਿੱਥੇ ਵੀ
ਮੌਜੂਦ ਹੋਣਗੇ ਆਪਣੇ-ਆਪਣੇ ਘਰਾਂ/ਦਫਤਰਾਂ ਵਿਚ ਕੋਵਿਡ-19 ਤੋਂ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰੋਸ ਸਰੂਪ
ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਸਾੜਣਗੇ ਤਾਂਕਿ ਹਜ਼ਾਰਾਂ ਮੁਲਾਜ਼ਮਾਂ ਦੀ ਆਵਾਜ਼ ਨੂੰ ਗੁੰਗੀ ਤੇ ਬੋਲੀ ਸਰਕਾਰ ਤੱਕ ਪਹੁਚਾਇਆ ਜਾ
ਸਕੇ ।
ਇਸ ਮੋਕੇ ਧਰਮਿੰਦਰ ਸਿੰਘ ਹੀਰੇਵਾਲਾ,ਰਵਿੰਦਰਪਾਲ ਸਿੰਘ, ਨਿਤਿਨ ਸੋਢੀ,ਕਰਮਜੀਤ ਸਿੰਘ ਤਾਮਕੋਟ,ਦਰਸ਼ਨ ਅਲੀਸੇਰ,ਕੁਲਦੀਪ
ਸਿੰਘ, ਪਰਵਾਜਪਾਲ ਸਿੰਘ, ਸੰਦੀਪ ਸਿੰਘ, ਲਕਸਵੀਰ ਸਿੰਘ ,ਭੁਪਿੰਦਰ ਤੱਗੜ੍ਹ,ਅਮਰਦੀਪ ਕੋਰ,ਸਿਕੰਦਰ ਸਿੰਘ ਢਿੱਲੋਂ,ਨਵਨੀਤ
ਕੱਕੜ,ਪਰਮਿੰਦਰ ਤਾਂਗੜੀ,ਸੁਰਿੰਦਰ ਕੁਮਾਰ,ਹਰਪਾਲ ਕੌਰ, ਜਗਜੀਤ ਕੁਮਾਰ ਹਾਜਰ ਸਨ।

NO COMMENTS