*—ਐਨ.ਡੀ.ਪੀ.ਐਸ. ਐਕਟ ਦੇ 2 ਮੁਕੱਦਮਿਆਂ ਵਿੱਚ 2 ਭਗੌੜੇ ਮੁਲਜਿਮ ਕੀਤੇ ਕਾਬੂ*

0
43

ਮਾਨਸਾ, 10—06—2022  (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ 2 ਭਗੌੜੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

  1. ਮੁਜਰਮ ਇਸ਼ਤਿਹਾਰੀ (ਭਗੌੜਾ) ਕਾਲਾ ਸਿੰਘ ਪੁੱਤਰ ਬਾਬ ੂ ਸਿੰਘ ਵਾਸੀ ਉਭਾ ਜਿਸਦ ੇ
    ਵਿਰੁੱਧ ਮੁਕੱਦਮਾ ਨੰਬਰ 58 ਮਿਤੀ 06—08—2019 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ
    ਥਾਣਾ ਜੋਗਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ
    ਗੈਰਹਾਜ਼ਰ ਹੋਣ ਕਰਕੇ ਮਾਨਯੋਗ ਅਦਾਲਤ ਐਡੀਸ਼ਨਲ ਸੈਸ਼ਨਜ ਜੱਜ ਮਾਨਸਾ ਜੀ ਵੱਲੋਂ ਇਸਨੂੰ ਮਿਤੀ
    28—02—2022 ਤੋਂ ਅ/ਧ 299 ਜਾਬਤਾ ਫੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ ਭਗੌੜਾ
    ਮੁਲਜਿਮ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ 3 ਮਹੀਨਿਆਂ ਤੋਂ ਲੁਕ—ਛਿਪ ਕੇ ਰਹਿ ਰਿਹਾ ਸੀ।
    ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੋਗਾ ਦੀ ਅਗਵਾਈ ਹੇਠ ਸ:ਥ: ਸੇਵਕ ਸਿੰਘ ਸਮੇਤ
    ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼
    ਕੀਤਾ ਗਿਆ ਹੈ।
  2. ਮੁਜਰਮ ਇਸ਼ਤਿਹਾਰੀ (ਭਗੌੜਾ) ਮੱਖਣ ਸਿੰਘ ਪੁੱਤਰ ਜੀਤ ਸਿੰਘ ਵਾਸੀ ਬੋਹਾ ਜਿਸਦੇ
    ਵਿਰੁੱਧ ਮੁਕੱਦਮਾ ਨੰਬਰ 71 ਮਿਤੀ 26—04—2020 ਅ/ਧ 21,25/61/85 ਐਨ.ਡੀ.ਪੀ.ਐਸ. ਐਕਟ
    ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ
    ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋਗ ਅਦਾਲਤ ਐਡੀਸ਼ਨਲ ਸੈਸ਼ਨਜ ਜੱਜ ਮਾਨਸਾ ਜੀ ਵੱਲੋਂ ਇਸਨੂੰ ਮਿਤੀ
    23—03—2022 ਤੋਂ ਅ/ਧ 299 ਜਾਬਤਾ ਫੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਐਸ.ਆਈ.
    ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਦੀ ਅਗਵਾਈ ਹੇਠ ਸ:ਥ: ਕੌਰ ਸਿੰਘ ਸਮੇਤ ਪੁਲਿਸ
    ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ
    ਗਿਆ ਹੈ।

NO COMMENTS