ਮਾਨਸਾ 4 ਸਤੰਬਰ 2023 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਐਨ ਓ ਸੀ ਕਰਕੇ ਆਮ ਲੋਕਾਂ ਦੀ ਹੋ ਰਹੀ ਲੱਜਲ ਖੁਆਰੀ ਤੇ ਲੁੱਟ ਨੂੰ ਰੋਕਣ,ਸਰਤਾਂ ਨੂੰ ਸਰਲ ਕਰਨ ਸਬੰਧੀ ਸਹਿਰ ਦੀਆਂ ਧਾਰਮਿਕ,ਸਮਾਜਿਕ,ਵਪਾਰਕ,ਜਨਤਕ ,ਕਿਸਾਨ,ਮਜ਼ਦੂਰ ਜਥੇਬੰਦੀਆਂ ਤੇ ਰਾਜਨੀਤਿਕ ਧਿਰਾਂ ਵੱਲੋ ਮਾਨਸਾ ਸੰਘਰਸ਼ ਕਮੇਟੀ ਦੇ ਬੈਨਰ ਹੇਠ ਬੱਬੀ ਦਾਨੇਵਾਲੀਆਪ੍ਰਧਾਨ ਵਪਾਰ ਮੰਡਲ,ਕ੍ਰਿਸ਼ਨ ਚੋਹਾਨ,ਧੰਨਾ ਮੱਲ ਗੋਇਲ,ਸੁਰੇਸ਼ ਨੰਦਗੜੀਆ ਪ੍ਰਧਾਨ ਕਰਿਆਨਾ ਐਸੋਸ਼ੀਏਸਨ ਤੇ ਮਨਜੀਤ ਸਦਿਉੜਾ ਆਗੂ ਵਪਾਰ ਮੰਡਲ ਦੀ ਅਗਵਾਈ ਹੇਠ ਐਨ ਓ ਸੀ,ਸੀਵਰੇਜ,ਅਵਾਰਾ ਪਸ਼ੂਆ ਤੇ ਟੋਭੇ ਦੇ ਕੂੜੇ ਦੀ ਗੰਭੀਰ ਸਮੱਸਿਆਵਾ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਪ ਕੇ ਵਿਸ਼ਥਾਰ ਪੂਰਵਕ ਮੀਟਿੰਗ ਕੀਤੀ ਗਈ।
ਇਸ ਮੌਕੇ ਵਫਦ ਵਿੱਚ ਸਾਮਲ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ,ਸਾਬਕਾ ਵਿਧਾਇਕ ਸ੍ਰ, ਨਾਜਰ ਸਿੰਘ ਮਾਨਸ਼ਾਹੀਆਂ,ਪ੍ਰੇਮ ਅਰੋੜਾ ਸਾਬਕਾ ਚੇਅਰਮੈਨ ਜਿਲ੍ਹਾ ਪਲੈਨਿੰਗ ਬੋਰਡ,ਐਡਵੋਕੇਟ ਕੁਲਵਿੰਦਰ ਉੱਡਤ,ਮੱਖਣ ਜਿੰਦਲ ਆਗੂ ਬੀ ਜੇ ਪੀ,ਐਡਵੋਕੇਟ ਈਸ਼ਵਰ ਗੋਇਲ ਤੇ ਬਲਜੀਤ ਸਰਮਾਂ ਪ੍ਰਧਾਨ ਪ੍ਰੋਪਰਟੀ ਡੀਲਰ ਐਸੋਸ਼ੀਏਸਨ ਨੂੰ ਮੰਗ ਕਰਦਿਆਂ ਕਿਹਾ ਕਿ ਸਹਿਰ ਅੰਦਰ ਐਨ ਓ ਸੀ ਦੀ ਖੱਜਲ ਖੁਆਰੀ ਤੇ ਲੁੱਟ ਹੋਣ ਕਰਕੇ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਅਤੇ ਸਾਰੀਆਂ ਸਰਤਾਂ ਪੂਰੀਆਂ ਕਰਕੇ ਬਾਵਜੂਦ ਨਗਰ ਕੌਸ਼ਲ ਤੇ ਸਬੰਧਤ ਅਧਿਕਾਰੀਆਂ ਵੱਲੋ ਐਨ ਓ ਸੀ ਜਾਰੀ ਨਹੀਂ ਕੀਤਾ ਜਾ ਰਿਹਾ,ਉਲਟਾ ਮੋਟੇ ਭ੍ਰਿਸ਼ਟਾਚਾਰ ਨੂੰ ਜਨਮ ਦੇ ਖੱਜਲ ਕੀਤਾ ਜਾ ਰਿਹਾ ਹੈ।ਉਹਨਾ ਪਾਰਦਰਸੀ ਤੇ ਸਮਾਂਬੰਦ ਦੀ ਮੰਗ ਕੀਤੀ।
ਕਮੇਟੀ ਤੇ ਸਹਿਰੀਆਂ ਦੀ ਵੱਡੀ ਮੰਗ ਤੇ ਮੀਟਿੰਗ ਵਿੱਚ ਸਾਮਲ ਆਗੂਆਂ ਨੂੰ ਸਹਿਰ ਅੰਦਰ ਲਾਲ ਡੋਰੇ ਨੂੰ ਸਥਾਪਤ ਕਰਨ ਲਈ ਮੌਕਾ ਪਰ ਸਬੰਧਤ ਅਧਿਕਾਰੀਆਂ ਏ ਡੀ ਸੀ ਜਨਰਲ ਤੇ ਨਗਰ ਕੌਸ਼ਲ ਦੇ ਪ੍ਰਧਾਨ ਸ੍ਰੀ ਵਿਜੇ ਸਿੰਗਲਾ ਦੀ ਡਿਉਟੀ ਲਾ ਕੇ ਕਮੇਟੀ ਬਣਾ ਕੇ ਐਨ ਓ ਸੀ ਦੀ ਵੱਡੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।
ਕਿਸਾਨ ਆਗੂਆਂ ਗੁਰਜੰਟ ਮਾਨਸਾ,ਨਿਰਮਲ ਝੰਡੂਕੇ,ਮਹਿੰਦਰ ਭੈਣੀ ਬਾਘਾ ਐਡਵੋਕੇਟ ਕੁਲਵਿੰਦਰ ਉੱਡਤ ,ਪ੍ਰਸੋਤਮ ਅੱਗਰਵਾਲ ਨੇ ਅਵਾਰਾ ਪਸ਼ੂਆ ਦੇ ਪੱਕੇ ਹੱਲ ਲਈ ਪ੍ਰਸਾਸ਼ਨ ਤੋ ਸਹਿਯੋਗ ਦੀ ਅਪੀਲ ਕਰਦਿਆ ਕਿਹਾ ਕਿ ਅਵਾਰਾ ਪਸ਼ੂਆਂ ਕਰਕੇ ਸੜਕੀ ਹਾਦਸੇ ਤੇ ਫਸ਼ਲੀ ਨੁਕਸ਼ਾਨ ਵੱਡੀ ਪੱਧਰ ਤੇ ਹੋ ਰਿਹਾ ਹੈ ਜਿਸ ਫੌਰੀ ਹੱਲ ਲਈ ਵਿਸੇਸ਼ ਕਦਮ ਚੁੱਕੇ। ਸੀਵਰੇਜ ਸਮੱਸਿਆ ਤੇ ਵਾਟਰ ਸਪਲਾਈ ਤੇ ਸੀਵਰੇਜ ਪਾਣੀ ਮਿਕਸ ਹੋਣ ਕਾਰਨ ਭਿਆਨਕ ਬਿਮਾਰੀਆ ਦਾ ਖਤਰਾ ਬਣ ਚੁੱਕਾ ਜਿਸ ਸਬੰਧੀ ਸੀਵਰੇਜ ਬੋਰਡ ਤੇ ਕੰਪਨੀ ਦੇ ਅਧਿਕਾਰੀਆ ਦੀ ਬੇ ਧਿਆਨੀ ਵੱਡੀ ਸਮੱਸਿਆ ਖੜੀ ਕਰ ਰਹੀ ਹੈ।ਟੋਭੇ ਦੇ ਕੂੜਾ ਬਾਵਜੂਦ ਟੈਂਡਰ ਹੋਣ ਸੜਕਾਂ ਤੇ ਆ ਰਿਹਾ ਹੈ ਜੋ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ ਅਤੇ ਐਕਸ਼ੀਡੈਟਾਂ ਨੂੰ ਜਨਮ ਦੇ ਰਿਹਾ ਹੈ। ਜਿਸ ਸਬੰਧੀ ਹਾਜਰ ਵਿਜੇ ਸਿੰਗਲਾ ਪ੍ਰਧਾਨ ਨਗਰ ਕੌਸ਼ਲ ਨੂੰ ਇਹਨਾਂ ਦੇ ਹੱਲ ਦੀ ਹਦਾਇਤ ਕੀਤੀ ਗਈ। ਵਫਦ ਮੌਕੇ ਲੱਲਿਤ ਸ਼ਰਮਾ, ਪੱਤਰਕਾਰ ਆਤਮਾ ਸਿੰਘ ਪਮਾਰ, ਇੰਦਰ ਸੈਨ,ਪਾਲੀ ਜੈਨ,ਸੰਜੇ ਜੈਨ ਆਦਿ ਸਹਿਰ ਨਿਵਾਸੀ ਸਾਮਲ ਹੋਏ।