*ਐਨ ਓ ਸੀ ਲੈਣ ਲਈ ਲੋਕਾਂ ਦੀ ਹੋ ਰਹੀ ਲੁੱਟ ਤੇ ਖੱਜਲ ਖੁਆਰੀ ਖਿਲਾਫ ਮਾਨਸਾ ਸੰਘਰਸ਼ ਕਮੇਟੀ ਅਤੇ ਸ਼ਹਿਰੀਆਂ ਦੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ*

0
223

ਮਾਨਸਾ, 23 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਐਨ ਓ ਸੀ ਕਰਕੇ ਆਮ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਅਤੇ ਲੁੱਟ ਨੂੰ ਰੋਕਣ, ਸਰਤਾਂ ਨੂੰ ਸਰਲ ਕਰਨ ਸਬੰਧੀ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ,ਵਪਾਰਕ ,ਜਨਤਕ , ਕਿਸਾਨ, ਮਜ਼ਦੂਰ ਜਥੇਬੰਦੀਆਂ ਤੇ ਰਾਜਨੀਤਿਕ ਧਿਰਾਂ ਵੱਲੋ ਮਾਨਸਾ ਸੰਘਰਸ਼ ਕਮੇਟੀ ਦੇ ਬੈਨਰ ਹੇਠ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ, ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ  ਸੰਵਿਧਾਨ ਬਚਾਓ ਮੰਚ, ਕ੍ਰਿਸ਼ਨ ਚੋਹਾਨ, ਡਾ. ਧੰਨਾ ਮੱਲ ਗੋਇਲ , ਸੁਰੇਸ਼ ਨੰਦਗੜੀਆ ਪ੍ਰਧਾਨ ਕਰਿਆਨਾ ਐਸੋਸ਼ੀਏਸਨ , ਬਲਜੀਤ ਸ਼ਰਮਾ, ਮਨਜੀਤ ਸਦਿਉੜਾ ਆਗੂ ਵਪਾਰ ਮੰਡਲ ਦੀ ਅਗਵਾਈ ਹੇਠ ਐਨ ਓ ਸੀ ਦੇ ਮਾਮਲੇ ਤੇ ਸ਼ਹਿਰ ਵਾਸੀਆਂ ਦਾ ਇਕੱਠ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਨੂੰ 23 ਅਕਤੂਬਰ ਨੂੰ ਮਿਲ ਕੇ ਮਾਨਸਾ ਸ਼ਹਿਰ ਦੀ ਲਾਲ ਡੋਰਾ ਏਰੀਆ ਨਿਰਧਾਰਤ ਕਰਨ ਲਈ ਕਿਹਾ ਸੀ । ਜਿਸ ਤੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਨਗਰ ਕੌਂਸਲ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਤੇ ਏ ਡੀ ਸੀ ਜਨਰਲ ਦੀ ਡਿਊਟੀ ਲਾਈ ਸੀ ਕੇ ਕਮੇਟੀ ਬਣਾਈ ਜਾਵੇ।  ਜਿਸ ਤੇ ਨਗਰ ਕੌਂਸਲ ਵੱਲੋਂ ਬਣਾਈ ਕਮੇਟੀ ਨੇ ਲਾਲ ਡੋਰਾ ਖੇਤਰ ਮਾਨਸਾ ਸ਼ਹਿਰ ਦਾ ਨਿਸ਼ਚਿਤ ਕਰ ਦਿੱਤਾ ਗਿਆ ਹੈ । ਜਿਸ ਨਾਲ  ਮਾਨਸਾ ਸ਼ਹਿਰ ਵਿੱਚ ਐਨ ਓ ਸੀ ਦੀ ਸਮੱਸਿਆ ਦਾ ਹੱਲ ਹੋਣਾ ਦੀ ਆਸ ਬੱਝ ਗਈ ਹੈ । 

ਇਸ  ਵਫਦ ਵਿੱਚ ਸਾਮਲ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਸਾਬਕਾ ਵਿਧਾਇਕ ਸ੍ਰ, ਨਾਜਰ ਸਿੰਘ ਮਾਨਸ਼ਾਹੀਆਂ, ਸ੍ਰੀ ਪ੍ਰੇਮ ਅਰੋੜਾ ਸਾਬਕਾ ਚੇਅਰਮੈਨ ਜਿਲ੍ਹਾ ਪਲੈਨਿੰਗ ਬੋਰਡ, ਐਡਵੋਕੇਟ ਕੁਲਵਿੰਦਰ ਉੱਡਤ,ਸ੍ਰੀ ਮੱਖਣ ਜਿੰਦਲ ਆਗੂ ਬੀ ਜੇ ਪੀ, ਐਡਵੋਕੇਟ ਈਸ਼ਵਰ ਗੋਇਲ ਕਿਸਾਨ ਆਗੂਆਂ ਕਾਮਰੇਡ ਗੁਰਜੰਟ ਮਾਨਸਾ,  ਨਿਰਮਲ ਝੰਡੂਕੇ, ਮਹਿੰਦਰ ਭੈਣੀ ਬਾਘਾ , ਐਡਵੋਕੇਟ ਕੁਲਵਿੰਦਰ ਉੱਡਤ , ਪ੍ਰਸੋਤਮ ਅੱਗਰਵਾਲ ਲੱਲਿਤ ਸ਼ਰਮਾ, ਪੱਤਰਕਾਰ ਆਤਮਾ ਸਿੰਘ ਪਮਾਰ, ਇੰਦਰ ਸੈਨ, ਪਾਲੀ ਜੈਨ, ਸੰਜੇ ਜੈਨ ਆਦਿ ਸਹਿਰ ਨਿਵਾਸੀ  ਸਾਮਲ ਹੋਏ ਸਨ । ਬਲਜੀਤ ਸਰਮਾਂ ਪ੍ਰਧਾਨ ਪ੍ਰੋਪਰਟੀ ਡੀਲਰ ਐਸੋਸ਼ੀਏਸਨ ਅਤੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਮਾਨਸਾ ਸ਼ਹਿਰ ਦਾ ਜੋ ਲਾਲ ਡੋਰਾ ਵਿੱਚੋਂ ਰਿਹ ਗਿਆ ਉਸ ਏਰੀਏ ਨੂੰ ਵੀ ਵਿੱਚ ਸਾਮਲ ਕਰਨ ਦੀ ਮੰਗ ਕੀਤੀ।

NO COMMENTS