*ਐਨ ਓ ਸੀ ਜਾਰੀ ਕਰਨ ਲਈ ਸਬੰਧਤ ਦਫਤਰ ਬਣੇ ਭ੍ਰਿਸ਼ਟਾਚਾਰ ਦਾ ਅੱਡਾ,ਸਰਤਾਂ ਨੂੰ ਸਰਲ ਕਰਨ ਸਬੰਧੀ ਤਿੱਖਾ ਸੰਘਰਸ਼ ਸਮੇਂ ਦੀ ਮੁੱਖ ਮੰਗ:ਸੰਯੁਕਤ ਕਿਸਾਨ ਮੋਰਚਾ*

0
30

ਮਾਨਸਾ 18/9/23 (ਸਾਰਾ ਯਹਾਂ/ਮੁੱਖ ਸੰਪਾਦਕ ):

ਜਾਇਦਾਦ ਦੀ ਖਰੀਦ ਤੇ ਵੇਚਣ ਸਬੰਧੀ ਸਬੰਧਤ ਨਗਰ ਕੌਸ਼ਲ ਤੇ ਤਹਿਸੀਲ ਦਫਤਰ ਵੱਲੋ ਐਨ ਓ ਸੀ ਜਾਰੀ ਕਰਨ ਸਬੰਧੀ ਭ੍ਰਿਸਟਾਚਾਰ ਦਾ ਅੱਡਾ ਬਣ ਚੁੱਕੀਆਂ ਹਨ,ਕਿਉਕਿ ਰਜਿਸਟਰੀ ਕਰਵਾਉਣ ਸਬੰਧੀ ਲਾਈਆਂ ਬੇ ਲੋੜੀਆਂ ਸਰਤਾਂ ਕਾਰਨ ਐਨ ਓ ਸੀ ਲੈਣ ਲਈ ਲੋੜਬੰਦ ਲੋਕ ਹਰ ਤਰਾਂ ਨਾਲ ਖੱਜਲ ਖੁਆਰ ਅਤੇ ਲੁੱਟ ਦਾ ਸਿਕਾਰ ਹੋ ਰਹੇ ਹਨ। ਐਨ ਓ ਸੀ ਦੀਆਂ ਬੇ ਲੋੜੀਆਂ ਸਰਤਾਂ ਨੂੰ ਖਤਮ ਕਰਨ ਅਤੇ ਦਫਤਰਾਂ ਵਿੱਚ ਚਲ ਰਹੇ ਭ੍ਰਿਸ਼ਟਾਚਾਰ ਦੇ ਖਾਤਮੇ,ਸਹਿਰ ਦੇ ਸੀਵਰੇਜ਼ ਤੇ ਟੋਭੇ ਦੇ ਕੂੜੇ ਦੀ ਸਮੱਸਿਆ ਸਬੰਧੀ ਮਾਨਸਾ ਸੰਘਰਸ਼ ਕਮੇਟੀ ਤੇ ਸਹਿਰ ਦੀਆਂ ਧਾਰਮਿਕ,ਸਮਾਜਿਕ,ਵਪਾਰਕ ਜਥੇਬੰਦੀਆਂ ਵੱਲੋ 20 ਸਤੰਬਰ ਨੂੰ ਕੀਤੀ ਜਾਣ ਵਾਲੀ ਮੀਟਿੰਗ ਸਬੰਧੀ ਸੰਯੁਕਤ ਮੋਰਚੇ ਦੀ ਸਾਥੀ ਕ੍ਰਿਸ਼ਨ ਚੋਹਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੋਰਚੇ ਦੇ ਆਗੂਆਂ ਉਕਤ ਮੰਗਾਂ ਤੇ ਸਹਿਮਤੀ ਜਤਾਉਦੇ ਹੋਏ ਸਮਰਥਨ ਦਾ ਐਲਾਨ ਕੀਤਾ ਤੇ 20 ਸਤੰਬਰ ਨੂੰ ਸ੍ਰੀ ਲਕਛਮੀ ਨਰਾਇਣ ਮੰਦਰ ਵਿੱਚ ਸਾਮਲ ਹੋਣ ਦਾ ਵੀ ਐਲਾਨ ਕੀਤਾ।
ਮੋਰਚੇ ਦੇ ਆਗੂਆਂ ਰੁਲਦੂ ਸਿੰਘ ਮਾਨਸਾ,ਕੁਲਦੀਪ ਸਿੰਘ ਚੱਕ ਭਾਈਕੇ,ਪ੍ਰਸੋਤਮ ਗਿੱਲ,ਮਹਿੰਦਰ ਭੈਣੀ ਬਾਘਾ,ਅਮਰੀਕ ਫਫੜੇ,ਧੰਨਾ ਮੱਲ ਗੋਇਲ,ਭੋਲਾ ਸਿੰਘ ਮੋਜੋ ਤੇ ਅਵਤਾਰ ਸਿੰਘ ਮਲਕਪੁਰ ਨੇ ਕਿਹਾ ਕਿ ਜਦੋ ਕਿ ਪੰਜਾਬ ਦੇ ਕੁਝ ਜਿਲ੍ਹਿਆ ਵਿੱਚ ਸਰਕਾਰ ਨੇ ਨਿਰਧਾਰਤ ਕੋਰ ਏਰੀਆ ਵਿੱਚ ਬਿਨਾਂ ਐਨ ਓ ਸੀ ਤੋ ਛੋਟ ਦੇ ਕਿ ਰਜਿਸਟਰੀਆਂ ਹੋ ਰਹੀਆਂ ਹਨ,ਪਰੰਤੂ ਮਾਨਸਾ ਜਿਲ੍ਹੇ ਵਿੱਚ ਐਨ ਓ ਸੀ ਜਾਰੀ ਕਰਨ ਲਈ ਬੇਲੋੜੀਆਂ ਸਰਤਾਂ ਲਾ ਕੇ ਲੋਕਾਂ ਦਾ ਆਰਥਿਕ ਤੇ ਮਾਨਸਿਕ ਸੋਸ਼ਨ ਕੀਤਾ ਜਾ ਰਿਹਾ ਹੈ।ਜਿਸ ਨੂੰ ਬਰਦਾਸਤ ਨਹੀ ਕੀਤਾ ਜਾਵੇਗਾ।
ਮੋਰਚੇ ਨੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਐਨ ਓ ਸੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੇ ਲੁੱਟ ਤੋ ਆਮ ਲੋਕਾਂ ਨੂੰ ਮੁਕਤ ਕੀਤਾ ਜਾਵੇ।ਉਹਨਾ ਸੁਚੇਤ ਕਰਦਿਆ ਕਿਹਾ ਕਿ ਆਮ ਤੇ ਪੀੜਤ ਲੋਕਾਂ ਲਈ ਹਮੇਸ਼ਾ ਅੱਗੇ ਹੋ ਕਿ ਸੰਘਰਸ਼ ਕਰਨ ਦਾ ਮੁਦੱਈ ਹੈ।
ਮੀਟਿੰਗ ਮੌਕੇ ਕਰਨੈਲ ਸਿੰਘ ਮਾਨਸਾ,ਨਿਰਮਲ ਸਿੰਘ ਝੰਡੂਕੇ,ਲਛਮਣ ਸਿੰਘ,ਪਰਮਜੀਤ ਗਾਗੋਵਾਲ,ਮੇਜਰ ਸਿੰਘ ਦੂਲੋਵਾਲ,ਸੁਖਚਰਨ ਦਾਨੇਵਾਲੀਆਂ ਆਦਿ ਆਗੂਆਂ ਨੇ ਵਿਚਾਰ ਪੇਸ਼ ਕੀਤੇ।
ਜਾਰੀ ਕਰਤਾ

NO COMMENTS