*ਐਨ.ਓ.ਸੀ. ਅਤੇ ਨਕਸ਼ਿਆਂ ਦੇ ਨਾਂਅ ‘ਤੇ ਲੁੱਟ ਖਸੁੱਟ ਬੰਦ ਨਾ ਹੋਣ ‘ਤੇ ਸੰਘਰਸ਼ ਕਰਾਂਗੇ-ਐਡਵੋਕੇਟ ਦਲਿਓ*

0
228

ਬੁਢਲਾਡਾ -11 ਅਪ੍ਰੈਲ(ਸਾਰਾ ਯਹਾਂ/ਮਹਿਤਾ ਅਮਨ)ਨਗਰ ਸੁਧਾਰ ਸਭਾ ਬੁਢਲਾਡਾ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਥਾਨਕ ਨਗਰ ਕੌਂਸਲ ਵਿੱਚ ਆਮ ਲੋਕਾਂ ਦੀ ਐਨ.ਓ.ਸੀ. ਲੈਣ ਅਤੇ ਨਕਸ਼ਿਆਂ ਨੂੰ ਪਾਸ ਕਰਵਾਉਣ ਵਿੱਚ ਭ੍ਰਿਸ਼ਟ ਜੁੰਡਲੀ ਵੱਲੋਂ ਲੁੱਟ ਅਤੇ ਖੱਜਲ ਖੁਆਰ ਕਰਨ ਦਾ ਨੋਟਿਸ ਲਿਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸਨੂੰ ਠੱਲ੍ਹ ਨਾ ਪਈ ਨਗਰ ਸੁਧਾਰ ਸਭਾ ਇਸ ਮਾਮਲੇ ‘ਤੇ ਸਖ਼ਤ ਕਦਮ ਉਠਾਵੇਗੀ।

   ਸੰਸਥਾ ਦੀ ਮੀਟਿੰਗ ਇੱਥੋਂ ਦੇ ਆਰੀਆ ਸਮਾਜ ਮੰਦਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਮਾਸਟਰ ਰਘੁਨਾਥ ਸਿੰਗਲਾ ਨੇ ਕੀਤੀ।

    ਨਗਰ ਸੁਧਾਰ ਸਭਾ ਦੇ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਪਲਾਟਾਂ , ਜਾਇਦਾਦਾਂ ਦੀ ਰਜਿਸਟਰੀ ਸਾਲ 1995 ਤੋਂ ਪਹਿਲਾਂ ਹੋਈ ਹੈ , ਨਿਯਮਾਂ ਮੁਤਾਬਕ ਇੰਨਾਂ ਨੂੰ ਐਨ.ਓ.ਸੀ. ਦੀ ਲੋੜ ਨਹੀਂ ਪਰ ਇਸਦੇ ਬਾਵਜੂਦ ਲੋਕਾਂ ਨੂੰ ਐਨ.ਓ.ਸੀ. ਨਹੀਂ ਦਿੱਤੀ ਜਾ ਰਹੀ। ਲਾਲ ਲਕੀਰ ਦੇ ਅੰਦਰ ਆਉਂਦੇ ਰਕਬੇ ਦੀਆਂ ਰਾਜਿਸਟਰੀਆਂ ਲਈ ਵੀ ਐਨ.ਓ.ਸੀ. ਦੀ ਸ਼ਰਤ ਲਾਜ਼ਮੀ ਕੀਤੀ ਜਾ ਰਹੀ ਹੈ। ਸਰਕਾਰ ਨੇ ਲਾਲ ਲਕੀਰ ਬਜਾਏ ਸ਼ਬਦ ਆਬਾਦੀ ਦੇਹ ਦਰਜ਼ ਕੀਤਾ ਹੈ। ਇਸ ਭੰਬਲਭੂਸੇ ਵਿੱਚ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ।

   ਐਡਵੋਕੇਟ ਦਲਿਓ ਨੇ ਮੀਟਿੰਗ ਵਿੱਚ ਵਿਚਾਰੇ ਮਸਲੇ ਰੇਲਵੇ ਰੋਡ ਦੇ ਨਿਰਮਾਣ ਵਿੱਚ ਘਪਲੇ ‘ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਨੋਟ ਕੀਤਾ ਕਿ ਰੇਲਵੇ ਰੋਡ ਦੀਆਂ ਕਈ ਜਾਂਚ ਪੜਤਾਲਾਂ ਹੋਣ ਦੇ ਬਾਵਜੂਦ ਨਾ ਹੀ ਸਬੰਧਤ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਨਾ ਹੀ ਹੋਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ। ਨਾ ਹੀ ਰੇਲਵੇ ਰੋਡ ਦਾ ਅਧੂਰਾ ਕੰਮ ਪੂਰਾ ਕੀਤਾ ਹੈ।

     ਸੰਸਥਾ ਦੇ ਆਗੂ ਨੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੇ ਕੁਲੇਕਟਰ ਰੇਟਾਂ ਕੀਤੇ ਵਾਧੇ ਸਬੰਧੀ ਕਿਹਾ ਕਿ ਖਾਸ ਕਰਕੇ ਸਬ ਡਵੀਜ਼ਨ ਬੁਢਲਾਡਾ ਵਿੱਚ ਕੁਲੇਕਟਰ ਰੇਟ ਮਾਰਕਿਟ ਰੇਟਾਂ ਨਾਲੋਂ ਡੇਢ-ਦੋ ਗੁਣਾਂ ਕੀਤੇ ਹੋਏ ਹਨ ਜਿਸ ਨਾਲ ਖਰੀਦ-ਵੇਚ ਦਾ ਕਾਰੋਬਾਰ ਠੱਪ ਹੋਇਆ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਰਾਣੇ ਕੁਲੇਕਟਰ ਰੇਟਾਂ ਦੇ ਆਧਾਰ ‘ਤੇ ਰਾਜਿਸਟਰੀਆਂ ਕੀਤੀਆਂ ਜਾਣ।

      ਉਨ੍ਹਾਂ ਮੰਗ ਕੀਤੀ ਕਿ ਰੇਲਵੇ ਰੋਡ ‘ਤੇ ਲਗਾਏ ਖੰਜੂਰ ਦੇ ਦਰੱਖਤਾਂ (ਪਾਮ ਟ੍ਰੀ) ਦੇ ਲੱਖਾਂ ਦੇ ਘੁਟਾਲੇ ਅਤੇ ਸ਼ਹਿਰ ਦੇ ਜਿੰਮਾਂ ਦੇ ਘੁਟਾਲਿਆਂ ਦੀ ਹੋਈਆਂ ਜਾਂਚ ਪੜਤਾਲਾਂ ਦੇ ਆਧਾਰ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

    ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਕਿ ਨਗਰ ਕੌਂਸਲ ਦੇ ਕਿਰਾਏਦਾਰ ਮ੍ਰਿਤਕ ਹਨ , ਅਜਿਹੀਆਂ ਦੁਕਾਨਾਂ ਮ੍ਰਿਤਕਾਂ ਦੇ ਵਾਰਸਾਂ ਦੇ ਨਾਮ ਕੀਤੀਆਂ ਜਾਣ।

   ਮੀਟਿੰਗ ਵਿੱਚ ਪ੍ਰੇਮ ਸਿੰਘ , , ਰਾਜਿੰਦਰ ਸਿੰਘ , ਪਵਨ ਨੇਵਟੀਆ , ਰਾਮਗੋਪਾਲ , ਅਵਤਾਰ ਸਿੰਘ , ਹਰਦਿਆਲ ਸਿੰਘ , ਗਗਨ ਦਾਸ ,ਸੱਤਪਾਲ ਆਦਿ ਸ਼ਾਮਲ ਸਨ

NO COMMENTS