*ਐਨ ਐਸ ਕਿਉ ਐਫ ਅਧਿਆਪਕ 26 ਜਨਵਰੀ ਨੂੰ ਮੁੱਖ ਮੰਤਰੀ ਦਾ ਘਿਰਾਓ ਕਰਨਗੇ*

0
14

ਮਾਨਸਾ,19 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਲੰਬੇ ਸਮੇ ਤੋ ਆਪਣੇ ਪੱਕੇ ਹੋਣ ਦੀ ਉਮੀਦ ਲਾਈ ਬੈਠੇ ਐਨ ਐਸ ਕਿਉ ਐਫ ਅਧਿਆਪਕ ਮਜ਼ਬੂਰ ਹੋ ਕੇ ਇੱਕ ਵਾਰ ਫੇਰ ਸੰਘਰਸ਼ ਦੇ ਮੈਦਾਨ ਵਿੱਚ ਉੱਤਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨ ਐਸ ਕਿਉ ਐਫ ਅਧਿਆਪਕਾਂ ਦੀ ਐਕਸ਼ਨ ਕਮੇਟੀ ਮੈੰਬਰ ਗੁਰਪ੍ਰੀਤ ਭੀਖੀ, ਗੋਬਿੰਦ ਕੁਮਾਰ ਅਤੇ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਬਹੁਤ ਵਾਰ ਸਿਖਿਆ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕਿਸੇ ਤਣ-ਪੱਤਣ ਨਹੀ ਲੱਗ ਰਹੀ। ਇਸ ਤੋ ਅੱਕ ਕੇ ਉਹਨਾਂ ਫੈਸਲਾ ਕੀਤਾ ਕਿ 26 ਜਨਵਰੀ ਨੂੰ ਬਠਿੰਡਾ ਵਿੱਚ ਝੰਡਾ ਲਹਿਰਾਉਣ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀ ਕਰ ਰਹੀ ਸੋ ਮਜ਼ਬੂਰ ਸਾਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਇਸ ਮੌਕੇ ਜਗਤਾਰ ਚਾਹਲ,ਬਿੱਕਰ ਧਲੇਂਵਾਂ, ਗੁਰਵੀਰ ਸਿੰਘ, ਗੁਰਪ੍ਰੀਤ ਸਿੰਘ ਕਪੂਰਥਲਾ , ਕੁਲਬੀਰ ਸਿੰਘ,ਰੁਪਿੰਦਰ ਸਿੰਘ,ਸੁਖਦੀਪ ਝੰਡੂਕੇ,ਅਵਤਾਰ ਝੰਡੂਕੇ, ਰਾਜ ਸਿੰਘ ਕੁਸਲਾ ਹਾਜ਼ਰ ਸਨ।

NO COMMENTS