ਬੁਢਲਾਡਾ 29 ਨਵੰਬਰ (ਸਾਰਾ ਯਹਾਂ/ਅਮਨ ਮੇਹਤਾ) ਸਿਹਤ ਵਿਭਾਗ ਦੇ ਐਨ ਐਚ ਐਮ ਕਰਮਜਚਾਰੀਆਂ ਦੀ ਹੜਤਾਲ ਅੱਜ 12ਵੇ ਦਿਨ ਅੱਜ ਸਰਕਾਰ ਦੇ ਐਲਾਨਾ ਦੀ ਪੰਡ ਚੁੱਕ ਦੇ ਰੋਸ ਮੁਜਾਹਰਾ ਕਰਦਿਆਂ ਹਸਪਤਾਲ ਦੇ ਗੇਟ ਅੱਗੇ ਐਲਾਨਾ ਦੀ ਪੰਡ ਫੂਕੀ ਗਈ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੀ ਸਾਮਲ ਹੋਏ। ਇਸ ਮੌਕੇ ਰੋਸ ਜਤਾਉਂਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰੈਗੂਲਰਾਈਜੇਸ਼ਨ ਐਕਟ / ਬਿੱਲ ਰਾਹੀਂ ਸਿਹਤ ਵਿਭਾਗ ਅਧੀਨ ਐਨ.ਐਚ.ਐਮ. ਕਰਮਚਾਰੀ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀ ਸਕੀਮ ਤਹਿਤ ਕਰ ਰਹੇ ਹਨ ਉਹਨਾਂ ਨੂੰ ਵੀ ਅਣਗੌਲਿਆਂ ਕੀਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਰਕਾਰ ਨੇ ਵੀ ਠੇਕਾ ਮੁਲਾਜਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਜਿਸ ਦੇ ਰੋਸ ਵਜੋਂ ਕਰਮਚਾਰੀਆਂ ਵੱਲੋਂ ਮੁਕੰਮਲ ਕੰਮ ਬੰਦ ਕੇ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਰੈਗੂਲਰ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਰੈਗੂਲਰ ਕਰਮਚਾਰੀਆਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਦਿਨ ਬਾ ਦਿਨ ਵੱਧਦੀ ਹੋਈ ਮਹਿੰਗਾਈ ਦੇ ਮੱਦੇਨਜ਼ਰ ਏਨੀ ਘੱਟ ਤਨਖਾਹ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਮੰਗ ਕੀਤੀ ਕਿ ਕਰਮਚਾਰੀਆਂ ਦੀ ਰੋਜ਼ੀ ਰੋਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਸਿਹਤ ਵਿਭਾਗ ਪੰਜਾਬ ਦੇ ਐਨ.ਐਚ.ਐਮ. ਕਰਮਚਾਰੀਆਂ ਨੂੰ ਪੰਜਾਬ ਪ੍ਰੋਟੈਕਸਨ ਅਤੇ ਰੈਗੂਲੇਸਨ ਕੰਟਰੈਕਟ ਬਿੱਲ 2021 ਤਹਿਤ ਰੈਗੂਲਰ ਕੀਤਾ ਜਾਵੇ। ਜਿੰਨਾ ਟਾਈਮ ਕੋਈ ਰੈਗੂਲਰ ਪੋਲਿਸੀ ਨਹੀਂ ਬਣਦੀ, ਉਹਨਾਂ ਚਿਰ ਸੱਤਵੇਂ ਪੇ ਕਮਿਸ਼ਨ ਦੀ ਤਰਜ ਤੇ ਤਨਖਾਹ ਦਿੱਤੀ ਜਾਵੇ। ਇਸ ਮੌਕੇ ਪ੍ਰਧਾਨ ਵੀਰਪਾਲ ਕੌਰ, ਅਮਨਦੀਪ ਸਿੰਘ, ਸਵਿੰਦਰ ਕੌਰ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ, ਡਾ. ਬਬਲੂ ਜੇਠੀ, ਰਾਜਵੀਰ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ ਸੁੱਖੀ ਆਸਾ ਜ਼ਿਲ੍ਹਾ ਪ੍ਰਧਾਨ, ਕਿਰਨਜੀਤ ਕੌਰ ਆਦਿ ਕਰਮਚਾਰੀ ਹਾਜ਼ਰ ਸਨ।