*ਐਨ.ਉ.ਸੀ ਨੂੰ ਲੈਕੇ ਨਗਰ ਪੰਚਾਇਤ ਦਫਤਰ ਅੱਗੇ ਲਾਇਆ ਧਰਨਾ*

0
214

ਸਰਦੂਲਗੜ੍ਹ,6 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ ):ਪਿਛਲੇ ਡੇਢ ਸਾਲ ਤੋ ਐਨ.ਉ.ਸੀ ਨੂੰ ਲੈਕੇ ਸ਼ਹਿਰ ਵਾਸੀ,ਕਿਸਾਨ ਅਤੇ ਮਜਦੂਰ ਵਰਗ ਦੇ ਲੋਕ ਕਾਫੀ ਪਰੇਸ਼ਾਨ ਹਨ ਨਗਰ ਪੰਚਾਇਤ ਸਰਦੂਲਗੜ੍ਹ ਵਿਖੇ ਤੈਨਾਤ ਅਧਿਕਾਰੀ ਅਤੇ ਕਰਮਚਾਰੀ ਜਾਣ ਬੁਝਕੇ ਲੋਕਾ ਨੂੰ ਐਨ.ਉ.ਸੀ ਜਾਰੀ ਨਹੀ ਕਰ ਰਹੇ ਅਤੇ ਲੋਕ ਪਿਛਲੇ ਡੇਢ ਸਾਲ ਤੋ ਨਗਰ ਪੰਚਾਇਤ ਦੇ ਗੇੜੇ ਕੱਢ ਰਹੇ ਹਨ ਜਿਸ ਨੂੰ ਲੈਕੇ ਅੱਜ ਸ਼ਹਿਰ ਵਾਸੀਆ ਅਤੇ ਪ੍ਰੋਪਰਟੀ ਡੀਲਰ ਐਸ਼ੋਸ਼ੀਏਸ਼ਨ ਵੱਲੋ ਨਗਰ ਪੰਚਾਇਤ ਦਫਤਰ ਅੱਗੇ ਧਰਨਾ ਦਿੱਤਾ।ਧਰਨੇ ਨੂੰ ਸੰਬੋਧਿਨ ਕਰਦਿਆ ਕਾਮਰੇਡ ਲਾਲ ਚੰਦ,ਬਸਪਾ ਦੇ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ,ਪ੍ਰੋਪਰਟੀ ਡੀਲਰ ਐਸੋਸ਼ੀਏਸ਼ਨ ਦੇ ਆਗੂ ਰਿੰਪੀ ਬਰਾੜ ਨੇ ਕਿਹਾ ਕਿ ਐਨ.ਉ.ਸੀ ਦੇ ਆੜ ਵਿੱਚ ਨਗਰ ਪੰਚਾਇਤ ਦਫਤਰ ਅਤੇ ਤਹੀਸੀਲ ਦਫਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ।ਉਨ੍ਹਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਅਸੀ ਭ੍ਰਿਸ਼ਟਾਚਾਰ ਬੰਦ ਕਰ ਦਿੱਤਾ ਹੈ ਪਰੰਤੂ ਸਰਦੂਲਗੜ੍ਹ ਦੇ ਇਨ੍ਹਾ ਦੋਨਾ ਦਫਤਰਾ ਵਿੱਚ ਭ੍ਰਿਸ਼ਟਾਚਾਰ 10 ਗੁਣਾ ਵੱਧ ਗਿਆ ਹੈ।ਇਸ ਮੋਕੇ ਤੇ ਕਾਮਰੇਡ ਬੰਸੀ ਲਾਲ ਨੇ ਕਿਹਾ ਕਿ ਨਗਰ ਪੰਚਾਇਤ ਦਫਤਰ ਵਿੱਚ ਜਿਨ੍ਹਾ ਲੋਕਾ ਦੇ ਮਕਾਨਾ ਲਈ ਪੈਸੇ ਆਏ ਹਨ ਉਨ੍ਹਾ ਤੋ ਪੈਸਿਆ
ਦੀ ਮੰਗ ਕੀਤੀ ਜਾਦੀ ਹੈ ਜੇਕਰ ਕੋਈ ਵਿਆਕਤੀ ਪੈਸੇ ਨਹੀ ਦਿੰਦਾ ਤਾ ਉਸ ਦੇ ਮਕਾਨਾ ਦੇ ਆਏ ਪੈਸੇ ਵਾਪਿਸ ਭੇਜ ਦਿੱਤੇ ਜਾਦੇ ਹਨ।ਉਨ੍ਹਾ ਨੇ ਕਿਹਾ ਕਿ ਨਗਰ ਪੰਚਾਇਤ ਵਿੱਚ ਜਿਨ੍ਹਾ ਮੁਲਾਜਿਮਾ ਦੀ ਐਨ.ਉ.ਸੀ ਅਤੇ ਮਕਾਨਾ ਦੇ ਪੈਸੇ ਪਾਉਣ ਤੇ ਡਿਊਟੀ ਲਗਾਈ ਗਈ ਹੈਉਹ ਅਫਸਰਾ ਨੂੰ ਗੁੰੰਮਰਾਹ ਕਰ ਰਹੇ ਹਨ ਉਨ੍ਹਾ ਨੇ ਮੰਗ ਕੀਤੀ ਕਿ ਇਨ੍ਹਾ ਮੁਲਾਜਿਮਾ ਦੀ ਡਿਊਟੀ ਬਦਲੀ ਜਾਵੇ।ਧਰਨੇ ਵਿੱਚ ਨਗਰ ਪੰਚਾਇਤ ਦੇ ਈ.ਉ ਬਿਪਨ ਕੁਮਾਰ ਨੇ ਮੰਗ ਪੱਤਰ ਲੈਕੇ ਵਿਸ਼ਵਾਸ ਦਿਵਾਇਆਂ ਕਿ ਜਿਹੜੀਆ ਉਨ੍ਹਾ ਦੀ ਮੰਗਾ ਹਨ ਉਨ੍ਹਾ ਨੂੰ ਪੂਰਾ ਕੀਤਾ ਜਾਵੇਗਾ ਅਤੇ ਜੋ ਸਰਕਾਰ ਦੇ ਧਿਆਨ ਵਿੱਚ ਲਿਆਉਣ ਵਾਲੀਆ ਮੰਗਾ ਹਨ ਉਹ ਸਰਕਾਰ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ।ਉਨ੍ਹਾ ਨੇ ਕਿਹਾ ਕਿ ਸਰਦੂਲਗੜ੍ਹ ਨਗਰ ਪੰਚਾਇਤ ਦਫਤਰ ਵਿੱਚ 20 ਦੇ ਕਰੀਬ ਐਨ.ਉ.ਸੀ ਪੇਡਿੰਗ ਹੈ ਉਹ 2 ਹਫਤਿਆ ਵਿੱਚ ਕੱਢ ਦਿੱਤੀਆ ਜਾਣਗੀਆ।ਜਿਸ ਤੇ ਸ਼ਹਿਰ ਵਾਸੀਆ ਨੇ ਧਰਨਾ ਚੁੱਕ ਦਿੱਤਾ।ਇਸ ਧਰਨੇ ਨੂੰ ਬਸਪਾ ਆਗੂ ਬਾਬੂ ਸਿੰਘ,ਚੇਤ ਰਾਮ ਸੂਦ ਸਾਬਕਾ ਐਮ.ਸੀ,ਰਿਸ਼ੂ ਕੁਮਾਰ ਜੈਨ,ਕਾਮਰੇਡ ਸੁਰਿੰਦਰ ਤਾਇਲ ਆਦਿ ਨੇ ਸੰਬੋਧਿਨ ਕੀਤਾ ਇਸ ਮੋਕੇ ਤੇ ਕਰਿਆਣਾ ਯੂਨੀਅਨ ਦੇ ਪ੍ਰਧਾਨ ਸੱਤਪਾਲ ਸੂਰਤੀਆਂ,ਕੱਪੜਾ ਯੁਨੀਅਨ ਦੇ ਰਾਧੇ
ਸ਼ਿਆਮ ਗੋਇਲ,ਪੌਪਰਟੀ ਡੀਲਰ ਐਸੋਸ਼ੀਏਸ਼ਨ ਦੇ ਕਮੇਟੀ ਮੈਂਬਰ ਸ਼ਗਨ ਲਾਲ ਅਰੋੜਾ,ਵਿਨੋਦ ਜੈਨ,ਪ੍ਰੇਮ ਕੁਮਾਰ ਫੂਸਮੰਡੀ,ਸ਼ਿਵਤਾਜ ਸ਼ਰਮਾ ਆਦਿ ਮੋਜੂਦ ਸਨ।

NO COMMENTS