*ਐਨ.ਆਰ.ਆਈ. ਸਰਬਜੀਤ ਕੌਰ ਦੇ ਪਰਿਵਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਵੰਡੀਆਂ ਬੂਟ, ਜੁਰਾਬਾਂ ਤੇ ਕੋਟੀਆਂ*

0
13

ਫਗਵਾੜਾ 3 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਰਿਟਾ.ਲੈਕਚਰਾਰ ਗੁਰਮੀਤ ਸਿੰਘ ਲੁੱਗਾ ਦੀ ਪ੍ਰੇਰਣਾ ਸਦਕਾ ਐਨ.ਆਰ.ਆਈ. ਸਰਬਜੀਤ ਕੌਰ ਪਤਨੀ ਗੋਰਖਨਾਥ ਵਾਸੀ ਰੁੜਕੀ ਵਲੋਂ ਸਰਦੀ ਦੇ ਮੌਸਮ ਨੂੰ ਮੱਦੇਨਜਰ ਰੱਖਦੇ ਹੋਏ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਪਿੰਡ ਰੁੜਕੀ ਦੇ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਤੇ ਕੋਟੀਆਂ ਦੀ ਵੰਡ ਕੀਤੀ ਗਈ। ਐਨ.ਆਰ.ਆਈ. ਪਰਿਵਾਰ ਵਲੋਂ ਉਕਤ ਸਮੱਗਰੀ ਦੀ ਵੰਡ ਕਰਨ ਲਈ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਵਾਸੀ ਲੱਖਪੁਰ ਵਿਸ਼ੇਸ਼ ਤੌਰ ਤੇ ਸਕੂਲ ਪੁੱਜੇ। ਉਹਨਾਂ ਨੇ ਦੱਸਿਆ ਕਿ ਐਨ.ਆਰ.ਆਈ. ਸਰਬਜੀਤ ਕੌਰ ਦਾ ਪਰਿਵਾਰ ਵਿਦੇਸ਼ ‘ਚ ਰਹਿੰਦੇ ਹੋਏ ਵੀ ਆਪਣੇ ਵਤਨ ਅਤੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਇਸ ਪਰਿਵਾਰ ਵਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਅਕਸਰ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਸਰਪੰਚ ਊਸ਼ਾ ਰਾਣੀ ਰੁੜਕੀ, ਸਰਪੰਚ ਸੁਮਨ ਧੀਨਪੁਰਾ ਅਤੇ ਸਕੂਲ ਇੰਚਾਰਜ ਦੀਪ ਕੁੁਮਾਰ ਤੇ ਸਟਾਫ ਵਲੋਂ ਐਨ.ਆਰ.ਆਈ. ਪਰਿਵਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਰਿਟਾ. ਲੈਕਚਰਾਰ ਗੁਰਮੀਤ ਸਿੰਘ ਲੁੱਗਾ ਤੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਰਿਟਾ. ਹੈੱਡ ਮਾਸਟਰ ਨਰੇਸ਼ ਕੋਹਲੀ, ਲੈਕਚਰਾਰ ਹਰਜਿੰਦਰ ਗੋਗਨਾ, ਪਿ੍ਰਅੰਕਾ ਕੁਮਾਰੀ, ਸਰਬਜੀਤ ਕੌਰ, ਖਰੈਤੀ ਲਾਲ, ਚਮਨ ਲਾਲ ਪੰਚ, ਨਵਜੋਤ ਰਾਣੀ, ਲੱਕੀ ਪੰਚ ਆਦਿ ਹਾਜਰ ਸਨ।

NO COMMENTS