*ਐਨ.ਆਰ.ਆਈ. ਰਾਜਵੀਰ ਸਿੰਘ ਦੇ ਸਹਿਯੋਗ ਨਾਲ ਪਿੰਡ ਮਾਣਕ ਵਿਖੇ ਲਗਾਇਆ ਫੀਜੀਓਥੈਰੇਪੀ ਕੈਂਪ*

0
5

ਫਗਵਾੜਾ 10 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪਿੰਡ ਮਾਣਕ ਵਿਖੇ ਦੋ ਰੋਜਾ ਫੀਜੀਓਥੈਰੇਪੀ ਦਾ ਕੈਂਪ ਪ੍ਰਵਾਸੀ ਭਾਰਤੀ ਰਾਜਵੀਰ ਸਿੰਘ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਵਲੋਂ ਅਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਲਗਾਇਆ ਗਿਆ। ਮੈਡੀਕਲ ਅਫਸਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਦੌਰਾਨ 80 ਮਰੀਜਾਂ ਦਾ ਚੈਕਅੱਪ ਅਤੇ ਲੋੜ ਅਨੁਸਾਰ ਫੀਜੀਓਥੈਰੇਪੀ ਕੀਤੀ ਗਈ। ਲੋੜਵੰਦਾਂ ਨੂੰ ਦਵਾਈਆਂ ਫਰੀ ਦਿੱਤੀਆਂ ਗਈਆਂ ਅਤੇ ਜਰੂਰੀ ਹਦਾਇਤਾਂ ਵੀ ਕੀਤੀਆਂ ਗਈਆਂ। ਡਾ. ਗੁਰਦੀਪ ਸਿੰਘ ਅਤੇ ਡਾ. ਰਾਕੇਸ਼ ਨੇ ਦੱਸਿਆ ਕਿ ਕੈਂਪ ਦੌਰਾਨ ਗੋਡੇ, ਸਰਵਾਈਕਲ ਅਤੇ ਡਿਸਕ ਦੀ ਸਮੱਸਿਆ ਦੇ ਮਰੀਜਾਂ ਦੀ ਥੈਰੇਪੀ ਕੀਤੀ ਗਈ ਹੈ। ਇਸ ਮੌਕੇ ਸਮਾਜ ਸੇਵਕ ਗੁਰਦੀਪ ਸਿੰਘ ਦੀਪੂ ਨੇ ਦੱਸਿਆ ਕਿ ਰਾਜਵੀਰ ਸਿੰਘ ਪ੍ਰਵਾਸੀ ਭਾਰਤੀ ਦੇ ਸਹਿਯੋਗ ਨਾਲ ਇਸ ਡਿਸਪੈਂਸਰੀ ਵਿਚ ਅਕਸਰ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ। ਇਸ ਮੌਕੇ ਰੂਪ ਲਾਲ ਸਰਪੰਚ, ਮਨਜੀਤ ਕੌਰ ਆਸ਼ਾ ਵਰਕਰ, ਜਸਵਿੰਦਰ ਕੌਰ ਹੈਲਪਰ ਆਦਿ ਹਾਜਰ ਸਨ।

NO COMMENTS