ਐਨਲਾਈਟੈਂਡ ਗਰੁੱਪ ਆਫ ਕਾਲਜਜ ਚ ਸਲਾਨਾ ਐਥਲੈਟਿਕ ਮੀਟ ਕਰਵਾਈ

0
25

ਸਰਦੂਲਗੜ੍ਹ 21,,ਮਾਰਚ (ਸਾਰਾ ਯਹਾਂ /ਬਲਜੀਤ ਪਾਲ): ਐਨਲਾਈਟੈਂਡ ਗਰੁੱਪ ਆਫ ਕਾਲਜਜ ਝੁਨੀਰ ਵਿੱਚ ਇੱਕ ਰੋਜਾ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ। ਐਥਲੈਟਿਕ ਮੀਟ ਚ ਕਾਲਜ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਭਾਗ ਲਿਆ। ਐਥਲੈਟਿਕ ਮੀਟ ਦਾ ਉਦਘਾਟਨ ਕਾਲਜ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਨੇ ਕੀਤਾ। ਇਸ ਐਥਲੈਟਿਕ ਮੀਟ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ 100 ਮੀਟਰ ਦੌੜ (ਲੜਕੀਆਂ) ਵਿੱਚ ਸੁਖਦੀਪ ਕੌਰ ਨੇ ਪਹਿਲਾ ਸਥਾਨ, 200 ਮੀਟਰ (ਲੜਕੀਆਂ) ਵਿੱਚ ਗਗਨਦੀਪ ਕੌਰ ਨੇ ਪਹਿਲਾ ਸਥਾਨ, 400 ਤੇ 800 ਮੀਟਰ ਅਤੇ ਲੰਬੀ ਛਾਲ ਵਿੱਚ ਪੂਜਾ ਰਾਣੀ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਮੁਕਾਬਲਿਆਂ ਚ 100 ਮੀਟਰ, 200 ਮੀਟਰ ਵਿੱਚ ਅਭਿਨਵ ਬੱਗਾ ਨੇ ਪਹਿਲਾ ਸਥਾਨ ਅਤੇ 400 ਮੀਟਰ ਵਿੱਚ ਹਰਮਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਅਭਿਨਵ ਬੱਗਾ ਅਤੇ ਪੂਜਾ ਰਾਣੀ ਨੂੰ ਬੈਸਟ ਅਥਲੀਟ ਕ੍ਰਮਵਾਰ ਲੜਕੇ ਅਤੇ ਲੜਕੀਆਂ ਐਲਾਨਿਆ ਗਿਆ। ਐਥਲੈਟਿਕ ਮੀਟ ਚ ਪੁਜ਼ੀਸ਼ਨਾ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਸਨਮਾਨਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਇਕ ਅਹਿਮ ਅੰਗ ਹੁੰਦੀਆਂ ਹਨ। ਅਜੋਕੇ ਜੀਵਨ ਚ ਖੇਡਾਂ ਰੋਜਗਾਰ ਦਾ ਸਾਧਨ ਵੀ ਬਣ ਰਹੀਆਂ ਹਨ। ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਵਿਕਾਸ ਲਈ ਵੀ ਜਰੂਰੀ ਹਨ। ਉਨ੍ਹਾਂ ਪੁਜ਼ੀਸਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ, ਕਾਲਜ ਸਟਾਫ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਕਾਲਜ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਵਾਈਸ ਚੇਅਰਮੈਨ ਗੁਰਦੀਪ ਸਿੰਘ ਸਿੱਧੂ, ਜਨਰਲ ਸੈਕਟਰੀ ਬੇਅੰਤ ਸਿੰਘ ਧਾਲੀਵਾਲ, ਗੁਰਪਾਲ ਸਿੰਘ ਚਹਿਲ, ਸਤਪਾਲ ਸਿੰਘ ਪੱਲ੍ਹਾ , ਵਿਭਾਗ ਮੁਖੀ ਡਾ. ਗੁਰਤੇਜ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਆਦਿ ਹਾਜਰ ਰਿਹਾ।

NO COMMENTS