*ਐਨਲਾਈਟਡ ਗਰੁੱਪ ਆਫ ਕਾਲਜ ਵਿਖੇ ਯੋਗਾ ਦਿਵਸ ਮਨਾਇਆ ਗਿਆ*

0
22

ਸਰਦੂਲਗੜ੍ਹ 21 ਜੂਨ (ਸਾਰਾ ਯਹਾਂ/ਬਲਜੀਤ ਪਾਲ): ਦਾ ਐਨਲਾਈਟੈਡ ਗਰੁੱਪ ਆਫ ਕਾਲਜਜ਼ ਝੁਨੀਰ ਵਿੱਖੇ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਗੁਰਤੇਜ ਸਿੰਘ ਨੇ ਯੋਗਾ ਦਿਵਸ ਦੀ ਮਹੱਤਤਾ ਬਾਰੇ ਦੱਸਦਿਆ ਵਿਦਿਆਰਥੀਆਂ ਨੂੰ ਯੋਗਾ ਦੇ ਵੱਖ-ਵੱਖ ਆਸਨ ਸਿਖਾਏ ਗਏ। ਉਨ੍ਹਾਂ ਕਿਹਾ ਕਿ ਯੋਗਾ ਰਾਹੀ ਚਿੰਤਾ, ਮਾਨਸਿਕ ਰੋਗ ਅਤੇ ਹੋਰ ਬਹੁਤ ਸਾਰੇ ਸਰੀਰਕ ਰੋਗਾਂ ਤੋਂ ਮੁੱਕਤ ਹੋ ਸਕਦੇ ਹਾਂ। ਉਨ੍ਹਾਂ ਵਿਦਿਆਰਥੀ ਨੂੰ ਰੋਜਾਨਾ ਸੈਰ ਕਰਨ ਅਤੇ ਯੋਗਾ ਕਰਨ ਲਈ ਪ੍ਰੇਰਿਆ। ਇਸ ਮੌਕੇ ਕਾਲਜ ਦੀ ਸਮੁੱਚੀ ਮੈਂਨਜਮੈਂਟ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ, ਵਾਈਸ ਚੇਅਰਮੈਨ ਗੁਰਦੀਪ ਸਿੰਘ ਸਿੱਧੂ, ਬੇਅੰਤ ਸਿੰਘ ਧਾਲੀਵਾਲ, ਗੁਰਪਾਲ ਸਿੰਘ ਚਹਿਲ ਤੋ ਇਲਾਵਾ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਆਦਿ ਹਾਜਰ ਸਨ।

NO COMMENTS