*ਐਡਵੋਕੇਟ ਪ੍ਰੇਮ ਨਾਥ ਸਿੰਗਲਾ ਬਣੇ ਸ਼੍ਰੀ ਰਾਮ ਨਾਟਕ ਕਲੱਬ ਦੇ ਮੁੜ ਪ੍ਰਧਾਨ*

0
172

ਮਾਨਸਾ 2 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ):

ਸ਼੍ਰੀ ਰਾਮ ਨਾਟਕ ਕਲੱਬ ਮਾਨਸਾ ਦੀ ਸਲਾਨਾ ਚੋਣ ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ ਦੀ ਪ੍ਰਧਾਨਗੀ ਹੇਠ ਬੀਤੀ ਰਾਤ ਕਲੱਬ ਵਿਖੇ ਹੋਈ। ਇਸ ਦੋਰਾਨ ਕਲੱਬ ਦੇ ਖ਼ਜ਼ਾਨਚੀ ਸਤੀਸ਼ ਧੀਰ ਵੱਲੋਂ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ ਜੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਉਪਰੰਤ ਕਲੱਬ ਦੀ ਨਵੇ ਸੈਸ਼ਨ ਲਈ ਚੋਣ ਸਰਪ੍ਰਸਤ ਜੋਗਿੰਦਰ ਅਗਰਵਾਲ ਦੀ ਅਗਵਾਈ ਹੇਠ ਰਾਮ ਨਾਟਕ ਕਲੱਬ ਦੀ ਸਟੇਜ ਤੇ ਕਰਵਾਈ ਗਈ। ਜਿਸ ਵਿੱਚ ਸਰਬਸੰਮਤੀ ਨਾਲ ਐਡਵੋਕੇਟ ਪ੍ਰੇਮ ਨਾਥ ਸਿੰਗਲਾ ਨੂੰ ਪ੍ਰਧਾਨ, ਸੁਰਿੰਦਰ ਲਾਲੀ ਉਪ ਪ੍ਰਧਾਨ, ਵਿਜੇ ਧੀਰ ਜਰਨਲ ਸਕੱਤਰ , ਨਵੀਂ ਜਿੰਦਲ ਸਕੱਤਰ, ਸੁਭਾਸ਼ ਕਾਕੜਾ ਪ੍ਰਚਾਰ ਸਕੱਤਰ,ਸਤੀਸ਼ ਧੀਰ ਨੂੰ ਖਜਾਨਚੀ ਬਣਾਇਆ ਗਿਆ। ਜਦ ਕਿ ਰਾਜ ਨੋਨਾ, ਸੁਰਿੰਦਰ ਕਾਲਾ ਸਟੋਰ ਕੀਪਰ, ਜਗਦੀਸ਼ ਜੋਗਾ ਤੇ ਜਨਕ ਰਾਜ ਡਾਇਰੈਕਟਰ, ਦੀਵਾਨ ਭਾਰਤੀ ਮਿਉਜ਼ਿਕ ਡਾਇਰੈਕਟਰ, ਅਮਰ ਪੀ ਪੀ ਤੇ ਰਮੇਸ਼ ਟੋਨੀ ਮੰਚ ਸੰਚਾਲਨ, ਜਗਦੀਸ਼ ਜੋਗਾ ਪ੍ਰਮੋਟਰ, ਲੋਕ ਰਾਜ ਤੇ ਪਵਨ ਧੀਰ ਮੇਕਅੱਪ ਡਾਇਰੈਕਟਰ, ਭੋਲਾ ਸ਼ਰਮਾ ਤੇ ਰਕੇਸ਼ ਤੋਤਾ ਮੇਕਅੱਪ ਮੈਨ, ਬੰਟੀ ਮੰਘਾਨੀਆ,ਸੀਬੂ ਮੰਘਾਣੀਆ ਤੇ ਅੰਕੁਸ਼ ਸਿੰਗਲਾ ਸੀਨਰੀ ਇੰਚਾਰਜ ਬਣਾਏ ਗਏ। ਇਸ ਮੌਕੇ ਪ੍ਰਧਾਨ ਐਡਵੋਕੇਟ ਪ੍ਰੇਮ ਨਾਥ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮਲੀਲਾ ਦਾ ਮੰਚਨ ਰਾਮ ਨਾਟਕ ਕਲੱਬ ਦੀ ਸਟੇਜ ਤੇ ਪੂਰੀ ਧਾਰਮਿਕ ਆਸਥਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਜ਼ਿਮੇਵਾਰੀ ਮੈਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ।

ਕਲੱਬ ਦੇ ਵਾਇਸ ਪ੍ਰਧਾਨ ਸੁਰਿੰਦਰ ਲਾਲੀ ਨੇ ਦੱਸਿਆ ਕਿ ਬਹੁਤ ਸਾਲਾਂ ਤੋਂ ਸ਼੍ਰੀ ਰਾਮ ਚਰਿੱਤਰ ਮਾਨਸ ਕੀ ਕਥਾ ਦਾ ਮੰਚਨ ਕਲੱਬ ਦੇ ਮੈਂਬਰਾਂ ਵਲੋਂ ਪੂਰੀ ਸ਼ਰਧਾ ਅਤੇ ਆਸਥਾ ਨਾਲ ਕੀਤਾ ਜਾਂਦਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਲੱਬ ਵਿੱਚ ਜਿੱਥੇ ਲੰਬੇ ਸਮੇਂ ਤੋਂ ਕਲਾਕਾਰ ਅਪਣੀ ਅਦਾਕਰੀ ਨਾਲ ਲੋਕਾਂ ਨੂੰ ਅਲੋਪ ਹੋ ਰਹੇ ਧਾਰਮਿਕ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ ਉਸ ਦੇ ਨਾਲ ਹੀ ਨਵੀਂ ਪੀੜ੍ਹੀ ਨੂੰ ਵੀ ਕਲੱਬ ਨਾਲ ਜੋੜ ਕੇ ਉਨ੍ਹਾਂ ਚ ਧਾਰਮਿਕ ਭਾਵਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਮੋਕੇ ਤਰਸੇਮ ਬਿੱਟੂ, ਰੋਹਿਤ ਭਾਰਤੀ,ਪ੍ਰਵੀਨ ਪੀਪੀ, ਜੀਵਨ ਮੀਰਪੂਰੀਆ,ਦੀਪਕ ਮੋਬਾਈਲ, ਸੰਜੂ, ਹੇਮੰਤ ਸਿੰਗਲਾ, ਅਸ਼ੋਕ ਗੋਗੀ, ਆਸ਼ੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਹਾਜ਼ਰ ਸਨ।

NO COMMENTS