*ਐਚ.ਪੀ.ਸੀ.ਐਲ. ਤੇਲ ਪਾਈਪਲਾਈਨ ਸੁਰੱਖਿਆ ਸਬੰਧੀ ਜਿ਼ਲ੍ਹਾ ਪੱਧਰੀ ਤਾਲਮੇਲ ਮੀਟਿੰਗ ਦਾ ਆਯੋਜਨ*

0
21

ਮਾਨਸਾ, 22 ਦਸੰਬਰ  (ਸਾਰਾ ਯਹਾਂ/ਜੋਨੀ ਜਿੰਦਲ ): ਜਿ਼ਲ੍ਹੇ *ਚੋਂ ਲੰਘਦੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੀ ਰਾਮਾਮੰਡੀ—ਰੇਵਾੜੀ ਕਾਨ੍ਹਪੁਰ ਭੂਮੀਗਤ ਤੇਲ ਪਾਈਪਲਾਈਨ ਦੀ ਸੁਰੱਖਿਆ ਅਤੇ ਨਿਰੰਤਰ ਨਿਗਰਾਨੀ ਦੇ ਸਬੰਧ ਵਿਚ ਇਕ ਤਾਲਮੇਲ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਐਚ.ਪੀ.ਸੀ.ਐਲ. ਤੇਲ ਪਾਈਪਲਾਈਨ ਦੀ ਸੁਰੱਖਿਆ ਸਬੰਧੀ ਐਚ.ਪੀ.ਸੀ.ਐਲ. ਅਤੇ ਪੁਲਿਸ ਦੇ ਆਪਸੀ ਸਹਿਯੋਗ ਅਤੇ ਲਗਾਤਾਰ ਤਾਲਮੇਲ ਬਣਾਏ ਰੱਖਣ ਸਬੰਧੀ ਫੈਸਲਾ ਲੈਂਦਿਆਂ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਅਤੇ ਚੋਰੀ ਦੇ ਮਾਮਲੇ ਵਿਚ ਤੁਰੰਤ ਮੌਕੇ *ਤੇ ਮੁਆਇਨਾ, ਜਾਂਚ ਰਿਪੋਰਟ ਅਤੇ ਸਖ਼ਤ ਤੋਂ ਕਾਰਵਾਈ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਰਾਮਾਮੰਡੀ ਡਿਸਪੈਚ ਸਟੇਸ਼ਨ, ਬਠਿੰਡਾ ਦੇ ਮੁੱਖ ਸਟੇਸ਼ਨ ਪ੍ਰਬੰਧਕ ਸ੍ਰੀ ਅਜੇਪਾਲ ਸਰੋਹਾ ਨੇ ਦੱਸਿਆ ਕਿ ਐਸ.ਐਸ.ਪੀ. ਡਾ. ਸੰਦੀਪ ਗਰਗ ਵੱਲੋਂ ਪਾਈਪਲਾਈਨ ਦੀ ਸੁਰੱਖਿਆ ਸਬੰਧੀ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਐਸ.ਐਸ.ਪੀ. ਅਤੇ ਪੁਲਿਸ ਪ੍ਰਸ਼ਾਸਨ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਪ੍ਰਬੰਧਕ ਸੰਚਾਲਨ ਸਿਧਾਰਥ ਕੁਮਾਰ, ਸ੍ਰੀ ਜਤਿੰਦਰ ਕੁਮਾਰ, ਡੀ.ਐਸ.ਪੀ. ਸ੍ਰੀ ਸੰਜੀਵ ਗੋਇਲ, ਡੀ.ਐਸ.ਪੀ. ਸ੍ਰੀ ਪੁਸ਼ਪਿੰਦਰ ਸਿੰਘ ਅਤੇ ਥਾਣਾ ਮੁਖੀ  ਸਰਦੂਲਗੜ੍ਹ ਮੌਜੂਦ ਸਨ।

NO COMMENTS