ਐਚ ਆਈ ਵੀ/ ਏਡਜ਼ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਇਆ

0
21

ਮਾਨਸਾ,21 ਦਸੰਬਰ (ਸਾਰਾ ਯਹਾ /ਔਲਖ ) ਸਿਹਤ ਵਿਭਾਗ ਪੰਜਾਬ ਅਤੇ  ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਵਁਲੋ ਪੰਜਾਬ ਅੰਦਰ ਲੋਕਾਂ ਨੂੰ ਐਚ ਆਈ  ਵੀ /ਏਡਜ਼ ਜਿਹੀ ਬਿਮਾਰੀ ਤੋਂ ਬਚਣ ਲਈ ਇੱਕ ਜਾਗਰੂਕਤਾ ਵੈਨ ਚਲਾਈ ਗਈ ਹੈ। ਜਿਸ ਦੀ ਲੜੀ ਤਹਿਤ ਜ਼ਿਲਾ ਮਾਨਸਾ ਵਿਖੇ ਸਿਵਲ ਸਰਜਨ ਡਾ ਲਾਲ ਚੰਦ ਠੁਕਰਾਲ ਜੀ ਦੇ ਦਿਸ਼ਾ-ਨਿਰਦੇਸ਼ ਹੇਠ ਬਲਾਕ ਖਿਆਲਾ ਕਲਾਂ ਦੇ ਪਿੰਡਾਂ ਭੈਣੀ ਬਾਘਾ, ਬੁਰਜ ਹਰੀ, ਬੁਰਜ ਰਾਠੀ, ਉੱਭਾ, ਰਁਲਾ, ਜੋਗਾ ਅਤੇ ਅਕਲੀਆ ਵਿਖੇ ਡਾਕਟਰ ਨਵਜੋਤ ਪਾਲ ਸਿੰਘ ਭੁੱਲਰ  ਸੀਨੀਅਰ ਮੈਡੀਕਲ ਅਫਸਰ ਖਿਆਲਾ ਕਲਾਂ ਦੀ ਰਹਿਨੁਮਾਈ ਹੇਠ ਇਸ ਵੈਨ ਦੇ ਮਾਧਿਅਮ ਸਦਕਾ ਹਾਜ਼ਰ ਲੋਕਾਂ ਨੂੰ ਏਡਜ਼ ਬਿਮਾਰੀ ਸਬੰਧੀ ਜਿਁਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਉਥੇ ਹੀ ਲੋਕਾਂ ਦੇ ਐਚ ਆਈ ਵੀ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ। ਇਸ ਜਾਗਰੂਕਤਾ ਵੈਨ  ਨਾਲ ਸਿਹਤ ਵਿਭਾਗ ਬਲਾਕ ਖਿਆਲਾ ਕਲਾਂ ਦੇ ਕਰਮਚਾਰੀਆਂ ਵਁਲੋ ਲੋਕਾਂ ਨੂੰ ਇਸ ਬਿਮਾਰੀ ਹੋਣ ਦੇ ਕਾਰਨ, ਲੱਛਣ, ਚਿੰਨ੍ਹਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਜਗਦੀਸ਼ ਸਿੰਘ ਪੱਖੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਿਮਾਰੀ ਹੋਣ ਦੇ ਮੁੱਖ ਕਾਰਨਾਂ ਵਿੱਚ ਅਸੁਰੱਖਿਅਤ ਯੋਨ ਸਬੰਧ, ਇੱਕ ਹੀ ਸਰਿੰਜ ਦਾ ਪ੍ਰਯੋਗ, ਏਡਜ਼ ਗ੍ਰਸਤ ਞਿਅਕਤੀ ਦਾ ਖੂਨ ਚੜ੍ਹਾਉਣ ਨਾਲ ਅਤੇ ਏਡਜ਼ ਗ੍ਰਸਤ ਮਾਂ ਤੋਂ ਹੋਣ ਵਾਲੇ ਬਁਚੇ ਨੂੰ ਇਹ ਬਿਮਾਰੀ ਹੋਣਾ ਦਾ ਬਹੁਤ ਖਤਰਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਹੋ ਵੀ ਜਾਂਦੀ ਹੈ ਤਾਂ ਆਪਣੇ ਨੇੜਲੇ ਆਈ ਸੀ ਟੀ ਸੀ ਸੈਂਟਰ ਵਿਚ ਜਾ ਕੇ ਆਪਣਾ ਇਲਾਜ  ਕਰਵਾ ਸਕਦਾ ਹੈ ਜੋ ਕਿ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਮੈਡੀਕਲ ਲੈਬ ਟੈਕਨੀਸ਼ੀਅਨ ਜਸਵੀਰ ਸਿੰਘ , ਬਲਜਿੰਦਰ ਸਿੰਘ ਅਤੇ ਸਿਵਲ ਹਸਪਤਾਲ ਮਾਨਸਾ ਦੀ ਟੀਮ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਮੂਹ ਸਿਹਤ ਕਮਰਚਾਰੀ ਹਾਜ਼ਰ ਸਨ।

NO COMMENTS