*ਐਚਪੀਸੀਐਲ ਤੇਲ ਪਾਈਪ ਲਾਈਨ ਦੀ ਸੁਰੱਖਿਆ ਸਬੰਧੀ ਜ਼ਿਲ੍ਹਾ ਪੱਧਰੀ ਤਾਲਮੇਲ ਮੀਟਿੰਗ ਦਾ ਆਯੋਜਨ *

0
35

ਮਾਨਸਾ, 12 ਸਤੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ)
ਮਾਨਸਾ ਜ਼ਿਲ੍ਹੇ ਵਿੱਚੋਂ ਲੰਘਦੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਜ਼ਮੀਨਦੋਜ਼ ਤੇਲ ਪਾਈਪਲਾਈਨ ਰਾਮਾਮੰਡੀ-ਰੇਵਾੜੀ ਕਾਨਪੁਰ ਦੀ ਸੁਰੱਖਿਆ ਅਤੇ ਨਿਰੰਤਰ ਨਿਗਰਾਨੀ ਸਬੰਧੀ ਇੱਕ ਤਾਲਮੇਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ (ਆਈ.ਪੀ.ਐਸ.) ਦੀ ਪ੍ਰਧਾਨਗੀ ਹੇਠ ਐਚ.ਪੀ.ਸੀ.ਐਲ ਤੇਲ ਪਾਈਪ ਲਾਈਨ ਦੀ ਸੁਰੱਖਿਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।


ਐਚ.ਪੀ.ਸੀ.ਐਲ ਵੱਲੋਂ ਪਾਈਪ ਲਾਈਨ ਦੀ ਸੁਰੱਖਿਆ ਲਈ ਐਚ.ਪੀ.ਸੀ.ਐਲ ਅਤੇ ਪੁਲਿਸ ਦਰਮਿਆਨ ਆਪਸੀ ਸਹਿਯੋਗ ਅਤੇ ਨਿਰੰਤਰ ਤਾਲਮੇਲ ਸਬੰਧੀ ਫੈਸਲਾ ਲਿਆ ਗਿਆ, ਜਿਸ ਵਿੱਚ ਪਾਈਪ ਲਾਈਨ ਨੂੰ ਨੁਕਸਾਨ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਤੁਰੰਤ ਮੌਕੇ ਦੀ ਜਾਂਚ, ਜਾਂਚ ਰਿਪੋਰਟ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਅਤੇ ਤੁਰੰਤ ਜਾਂਚ ਬਾਰੇ ਵਿਚਾਰ ਕੀਤਾ ਗਿਆ।
ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਐਚ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਤੇਲ ਪਾਈਪ ਲਾਈਨ ਦੀ ਸੁਰੱਖਿਆ ਲਈ ਸਥਾਨਕ ਪੁਲਿਸ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਰਾਮਾਮੰਡੀ ਡਿਸਪੈਚ ਸਟੇਸ਼ਨ, ਬਠਿੰਡਾ ਦੇ ਡੀ.ਜੀ.ਐਮ ਮੈਨੇਜਰ ਸ਼੍ਰੀ ਅਜੈਪਾਲ ਸਰੋਹਜੀ ਨੇ ਐਚ.ਪੀ.ਸੀ.ਐਲ ਦੀ ਪਾਈਪ ਲਾਈਨ ਦੀ ਸੁਰੱਖਿਆ ਵਿੱਚ ਸਹਿਯੋਗ ਲਈ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ, ਉਪ ਪੁਲਿਸ ਕਪਤਾਨ ਸਰਦੂਲਗੜ੍ਹ ਸ੍ਰੀ ਪ੍ਰੀਤਪਾਲ ਸਿੰਘ ਜੀ, ਥਾਣਾ ਸਦਰ ਦੇ ਮੁਖੀ ਸਰਦੂਲਗੜ੍ਹ, ਥਾਣਾ ਅਫ਼ਸਰ ਜੌੜਕੀਆਂ ਤੋਂ ਇਲਾਵਾ ਐਚ.ਪੀ.ਸੀ.ਐਲ ਦੀ ਤਰਫੋਂ ਚੀਫ਼ ਸਟੇਸ਼ਨ ਮੈਨੇਜਰ ਸ੍ਰੀ ਅਜੈ ਪਾਲ ਸਰੋਆ, ਸੀਨੀਅਰ ਮੈਨੇਜਰ ਅਪਰੇਸ਼ਨਜ਼ ਸਿਧਾਰਥ ਦੂਆ, ਆਰ.ਓ.ਯੂ ਅਫ਼ਸਰ ਸ੍ਰੀ ਵਸੀਮ ਰਜ਼ਾ, ਸਕਿਊਰਟੀ ਸੁਪਰਵਾਈਜ਼ਰ ਸ਼੍ਰੀ ਅਵਤਾਰ ਸਿੰਘ ਜੀਬੀ ਹਾਜ਼ਰ ਸਨ।

NO COMMENTS