*ਏ ਨੈਗੇਟਿਵ ਗਰੁੱਪ ਦਾ ਖੂਨਦਾਨ ਕਰਕੇ ਬਚਾਈ ਲੋੜਵੰਦ ਮਰੀਜ਼ ਦੀ ਜਾਨ*

0
80

ਮਾਨਸਾ 15 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ )

ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੱਤਪਾਲ ਖਿੱਪਲ ਨੇ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ਼ ਮਰੀਜ਼ ਲਈ ਏ ਨੈਗੇਟਿਵ ਬਲੱਡ ਗਰੁੱਪ ਦਾ ਖੂਨ ਦਾਨ ਕਰਕੇ ਉਸਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਖੂਨਦਾਨੀ ਪੇ੍ਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਉਹਨਾਂ ਕੋਲ ਡਾਕਟਰ ਸਾਹਿਬ ਦਾ ਫ਼ੋਨ ਆਇਆ ਕਿ ਉਹਨਾਂ ਦੇ ਹਸਪਤਾਲ ਵਿਖੇ ਐਮਰਜੈਂਸੀ ਹਾਲਤ ਵਿੱਚ ਮਰੀਜ਼ ਦਾਖਲ ਹੋਇਆ ਹੈ ਜਿਸਦੇ ਪਲੇਟਲੇਟਸ ਸਿਰਫ ਸੱਤ ਹਜ਼ਾਰ ਦੇ ਕਰੀਬ ਹਨ ਅਤੇ ਬਲੱਡ ਗਰੁੱਪ ਏ ਨੈਗੇਟਿਵ ਹੈ ਪਲੇਟਲੇਟਸ ਦੀ ਜ਼ਰੂਰਤ ਹੈ ਤਾਂ ਇਸ ਖੂਨਦਾਨੀ ਨਾਲ ਸੰਪਰਕ ਕੀਤਾ ਗਿਆ ਅਤੇ ਇਸ ਵਲੋਂ ਜਲਦੀ ਪਹੁੰਚ ਕੇ ਖੂਨਦਾਨ ਕੀਤਾ ਗਿਆ। ਖੂਨਦਾਨੀ ਸੱਤਪਾਲ ਖਿੱਪਲ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ ਹੈ ਅਤੇ ਉਹ ਮਾਨਸਾ ਸਾਇਕਲ ਗਰੁੱਪ ਦੇ ਖੂਨਦਾਨੀਆਂ ਤੋਂ ਪ੍ਰਭਾਵਿਤ ਹੋ ਕੇ ਖੂਨਦਾਨ ਕਰਨਾ ਚਾਹੁੰਦੇ ਸਨ ਅਤੇ ਅੱਜ ਉਹਨਾਂ ਨੂੰ ਮੌਕਾ ਮਿਲਿਆ ਹੈ ਅਤੇ ਉਹ ਅੱਗੇ ਤੋਂ ਵੀ ਖੂਨਦਾਨ ਕਰਦੇ ਰਹਿਣਗੇ। ਇਸ ਮੌਕੇ ਖੂਨਦਾਨੀ ਪ੍ਰਵੀਨ ਟੋਨੀ ਸ਼ਰਮਾਂ, ਸੰਜੀਵ ਪਿੰਕਾ ਨੇ ਨਾਲ ਜਾ ਕੇ ਖੂਨਦਾਨ ਕਰਵਾਇਆ।

NO COMMENTS