*ਏਡਜ ਲਾ ਇਲਾਜ ਬਿਮਾਰੀ ਹੈ, ਜਾਣਕਾਰੀ ਅਤੇ ਪਰਹੇਜ ਹੀ ਇਸਦਾ ਬਚਾਅ ਹੈ:ਸਿਵਲ ਸਰਜਨ*

0
23

ਮਾਨਸਾ, 23 ਨਵੰਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜ਼ਿਲ੍ਹਾ ਹਸਪਤਾਲ ਮਾਨਸਾ ਵਿਖੇ ਐਚ.ਆਈ.ਵੀ./ਏਡਜ ਸਬੰਧੀ  ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੈਂਂਸਟਾਈਜੇਸ਼ਨ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਬੋਲਦਿਆਂ ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਦਸਿਆ ਕਿ ਇਹਨਾਂ ਵਰਕਸ਼ਾਪ ਦੀ ਬਹੁਤ ਮਹੱਤਤਾ ਹੈ, ਇਹਨਾ ਰਾਹੀ ਸਮੇਂ ਸਮੇਂ ਤੇ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਸ ਮੌਕੇ ਇੱਕ ਜਾਗਰੂਕਤਾ ਵਰਕਸ਼ਾਪ ਦੌਰਾਨ ਡਾਕਟਰ ਰਾਏ ਨੇ ਦੱਸਿਆ ਕਿ ਏਡਜ ਇੱਕ ਲਾ ਇਲਾਜ ਬਿਮਾਰੀ ਹੈ ਜਾਣਕਾਰੀ ਅਤੇ ਪਰਹੇਜ ਹੀ ਇਸਦਾ ਇਲਾਜ ਹੈ। ਏਡਜ ਦੇ ਫੈਲਣ ਦੇ ਚਾਰ ਕਾਰਨਾਂ ਬਾਰੇ ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੂਸ਼ਿਤ ਸੂਈ ਜਾਂ ਸਰਿੰਜ ਦੀ ਵਰਤੋਂ, ਦੂਸ਼ਿਤ ਖੂਨ ਚੜ੍ਹਾਉਣ ਨਾਲ, ਗੈਰ ਸਰੀਰਕ ਸਬੰਧਾਂ ਅਤੇ ਏਡਜ ਪੀੜ੍ਹਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ।ਇਸ ਵਰਕਸ਼ਾਪ ਵਿੱਚ ਸਮੂਹ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਕੰਮ (ਡਿਊਟੀ) ਦੋਰਾਨ ਕਿਸੇ ਵੀ ਕਿਸਮ ਦਾ ਕੱਟ ,ਜਖਮ ਹੋਣ ਦੀ ਸੂਰਤ ਵਿੱਚ ਟੀ.ਐਲ.ਡੀ. ਮੈਡੀਸਨ ਦੀ ਵਰਤੋਂ 72 ਘੰਟੇ ਵਿੱਚ ਕਰਨੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਦੇਸ਼ ਵਿੱਚ ਏਡਜ ਦੇ ਮਰੀਜ਼ਾਂ ਦੀ ਗਿਣਤੀ 24 ਲੱਖ ਦੇ ਕਰੀਬ ਹੈ। ਡਾ.ਵਰੂਨ  ਮਿੱਤਲ ਨੋਡਲ ਅਫਸਰ ਆਈ.ਸੀ.ਟੀ.ਸੀ  ਨੇ ਦੱਸਿਆ ਕਿ ਡਬਲਯੂ. ਐਚ.ਓ.ਸਿਹਤ ਸੰਸਥਾ ਵੱਲੋਂ 2030 ਤੱਕ ਏਡਜ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਾਲ 2025-26 ਤੱਕ ਏਡਜ.ਅਤੇ ਐਚ.ਆਈ.ਵੀ. ਦੀ ਰੋਕਥਾਮ ਲਈ ਐਕਟ ਦਾ ਸਖਤੀ ਨਾਲ ਲਾਗੂ ਕੀਤਾ ਜਾਣਾ ਹੈ। ਡਾ. ਮਿੱਤਲ ਨੇ ਦੱਸਿਆ ਕਿ ਏਡਜ ਪੀੜਤ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਵਿਜੈ ਕੁਮਾਰ ਜਿਲ੍ਹਾ ਸਮੂਹ ਸਿੱਖਿਆਂ ਅਤੇ ਸੂਚਨਾ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਏਡਜ ਦੇ 89979 ਮਰੀਜ ਹਨ, ਜਦਕਿ 2400 ਬੱਚੇ ਐਚ.ਆਈ.ਵੀ.ਤੋਂ ਪੀੜਤ ਹਨ। ਸਮੇਂ ਸਮੇਂ ਤੇ ਸਕੂਲਾਂ ਕਾਲਜਾਂ, ਗਲੀ, ਮੁਹੱਲਿਆਂ, ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਮਕਸਦ ਏਡਜ ਸਬੰਧੀ ਜਾਗਰੂਕਤਾ ਫੈਲਾਉਣਾ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਵਿੱਚ 267 ਏਡਜ ਪੀੜਤ ਔਰਤਾਂ ਦੇ ਜਣੇਪੇ ਵਿੱਚੋਂ ਸਿਰਫ ਇੱਕ ਬੱਚਾ ਹੀ ਐਚ.ਆਈ.ਵੀ.ਪੀੜਤ ਪਾਇਆ ਗਿਆ ਹੈ। ਇਹ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ ਵੱਡੀ ਪ੍ਰਾਪਤੀ ਹੈ। ਪੰਜਾਬ ਏਡਜ ਕੰਟਰੋਲ ਸੋਸਾਇਟੀ ਦੁਆਰਾ ਸੂਬੇ ਵਿੱਚ ਏਡਜ ਪੀੜਤ ਮਰੀਜਾਂ ਨੂੰ ਬਿਲਕੁਲ ਮੁਫਤ ਦਵਾਈ ਦਿੱਤੀ ਜਾਂਦੀ ਹੈ ਅਤੇ ਏਡਜ ਦੀ ਜਾਂਚ ਬਿਲਕੁਲ ਮੁਫਤ ਕੀਤੀ ਜਾਂਦੀ ਹੈ। ਐਚ.ਆਈ.ਵੀ.ਪੀੜਤ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਕਰਕੇ ਉਸ ਨੂੰ ਕੋਈ ਵੀ ਬਿਮਾਰੀ ਜੇਕਰ ਹੋ ਜਾਵੇ ਤਾਂ ਉਹ ਠੀਕ ਨਹੀਂ ਹੁੰਦੇ ਜਿਵੇਂ ਕਿ ਖੰਘ, ਜੁਕਾਮ, ਬੁਖਾਰ ਜਾਂ ਕੋਈ ਹੋਰ ਬਿਮਾਰੀ ਅਤੇ ਜਿਸ ਕਰਕੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਕੱਠੇ ਬੈਠਣ ਨਾਲ, ਇਕੱਠੇ ਖਾਣ ਪੀਣ ਨਾਲ, ਇਕੱਠੇ ਸਫਰ ਕਰਨ ਨਾਲ, ਹੱਥ ਮਿਲਾਉਣ ਨਾਲ, ਜੱਫੀ ਪਾਉਣ ਨਾਲ ਜਾਂ ਕੱਪੜੇ ਬਦਲ ਕੇ ਪਾਉਣ ਨਾਲ ਇਹ ਬਿਮਾਰੀ ਨਹੀਂ ਹੁੰਦੀ। ਇਸ ਮੌਕੇ ਡਾ.ਬਲਜੀਤ ਕੌਰ ਐਸ.ਐਮ ਓ, ਡਾ.ਛਵੀ ਬਜਾਜ ਐਮ.ਡੀ.(ਮਾਨਸਿਕ ਰੋਗ) ਡਾ.ਹੰਸਾ ਜੋਸ਼ਨ ਨੋਡਲ ਅਫਸਰ ਵੇਸਟ ਮੈਨੇਜਮੈਂਟ, ਡਾ.ਕਮਲਪ੍ਰੀਤ ਬਰਾੜ, ਡਾ.ਤਮੰਨਾ ਸੰਘੀ ,ਕਿਰਨਇੰੰਦਰਵੀਰ ਸਿੰਘ,ਸਪਰੀਤ ਕੌਰ,ਅਸ਼ੀਸ਼ ਕੁਮਾਰ,ਦਰਸ਼ਨ ਸਿੰਘ ਟੀ.ਆਈ., ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਸੰਦੀਪ ਸਿੰਘ, ਸਿਖਾ ਕੁਲਰੀਆਂ,ਬੇਅੰਤ ਕੌਰ, ਪ੍ਰੇਮ ਜੋਸ਼ਨ ਕੌਂਸਲਰ ਤੋਂ ਇਲਾਵਾ ਸਿਹਤ ਵਿਭਾਗ ਦੇ ਐਲ.ਐਚ.ਵੀ.,ਏ.ਐਨ.ਐਮ.ਫਰਮੈਸੀ ਅਫਸਰ ਅਤੇ  ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।

NO COMMENTS