*ਏਐਨਐਮ ਵਰਕਰਾਂ ਨੇ ਘੇਰੀ ਓਪੀ ਸੋਨੀ ਦੀ ਰਿਹਾਇਸ਼, ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਐਲਾਨ*

0
10

ਅੰਮ੍ਰਿਤਸਰ 16,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਅੱਜ ਏਐਨਐਮ ਵਰਕਰਾਂ ਵੱਲੋਂ ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ ਦੀ ਰਿਹਾਇਸ਼ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਏਐਨਐਮ ਵਰਕਰ ਪਿਛਲੇ 15 ਦਿਨਾਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਘਰ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਾਈ ਬੈਠੀਆਂ ਹਨ।

ਵੱਖ-ਵੱਖ ਜ਼ਿਲ੍ਹਿਆਂ ਤੋਂ ਏਐਨਐਮ ਵਰਕਰਾਂ ਨੇ ਓਪੀ ਸੋਨੀ ਤੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ। ਜਥੇਬੰਦੀ ਨੂੰ ਅੱਜ ਕਿਸਾਨ ਜਥੇਬੰਦੀਆਂ ਦਾ ਵੀ ਸਹਿਯੋਗ ਮਿਲਿਆ। ਅੱਜ ਬਹੁਤ ਸਾਰੀਆਂ ਵਰਕਰਾਂ ਆਪਣੇ ਬੱਚਿਆਂ ਨਾਲ ਤੇ ਪਰਿਵਾਰਾਂ ਨਾਲ ਪੁੱਜੀਆਂ।

ਜਥੇਬੰਦੀ ਨੇ ਸਾਫ ਕਰ ਦਿੱਤਾ ਕਿ ਹੁਣ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਕੀਤੇ ਵਾਅਦੇ ਮੁਤਾਬਕ ਪੱਕਿਆਂ ਨਾ ਕੀਤਾ ਤਾਂ ਅਸੀਂ ਲਗਾਤਾਰ ਪ੍ਰਦਰਸ਼ਨ ਕਰਾਂਗੀਆਂ ਭਾਵੇਂ ਸਰਕਾਰ ਸਾਨੂੰ ਬਰਖਾਸਤ ਹੀ ਕਰ ਦੇਵੇ। ਵਰਕਰਾਂ ਨੇ ਕਿਹਾ ਕਿ ਓਪੀ ਸੋਨੀ ਨਾਲ ਹੋਈ ਮੀਟਿੰਗ ‘ਚ ਸਾਨੂੰ ਸਿਰਫ ਭਰੋਸਾ ਹੀ ਮਿਲਿਆ ਪਰ ਹਾਲੇ ਤਕ ਰੈਗੂਲਰ ਨਹੀਂ ਕੀਤਾ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ ਉਹ ਚੋਣ ਕਮਿਸ਼ਨ ਦਾ ਕੰਮ ਵੀ ਨਹੀਂ ਕਰਨਗੇ ਤੇ ਹੁਣ ਅਣਮਿੱਥੇ ਸਮੇਂ ਲਈ ਸੰਘਰਸ਼ ਜਾਰੀ ਰਹੇਗਾ।

NO COMMENTS