*ਉੱਤਰੀ ਭਾਰਤ ਦੇ 8 ਰਾਜਾਂ ਵਿੱਚੋ ਮਾਨਸਾ ਸ਼ਹਿਰ ਨੇ ਸਵੱਛ ਸਰਵੇਖਣ 2021 ਵਿੱਚ ਪ੍ਰਾਪਤ ਕੀਤਾ 8ਵਾਂ ਸਥਾਨ*

0
129

ਮਾਨਸਾ, 27 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ )  : ਨਗਰ ਕੌਂਸਲ ਮਾਨਸਾ ਨੇ ਸਵੱਛ ਸਰਵੇਖਣ 2021 ਵਿੱਚ ਅੱਠਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉੱਤਰੀ ਭਾਰਤ ਦੇ 8 ਰਾਜਾਂ (ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਐਨ.ਸੀ.ਆਰ ਅਤੇ ਪੰਜਾਬ) ਦੇ 95 ਸ਼ਹਿਰਾਂ ਜਿਨ੍ਹਾਂ ਦੀ ਕੈਟਾਗਿਰੀ 50 ਹਜ਼ਾਰ ਤੋ 1 ਲੱਖ ਦੀ ਅਬਾਦੀ ਵਾਲੇ ਸ਼ਹਿਰਾਂ ਵਿੱਚੋ ਮਾਨਸਾ ਸ਼ਹਿਰ ਨੇ 8ਵਾਂ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬ ਦੇ ਇਸੇ ਕੈਟਾਗਿਰੀ ਦੇ 23 ਸ਼ਹਿਰਾਂ ਵਿੱਚ 5ਵਾਂ ਸਥਾਨ ਰਿਹਾ।  ਉਨ੍ਹਾਂ ਦੱਸਿਆ ਕਿ ਅੱਜ ਤੋ ਲੱਗਭੱਗ 3 ਸਾਲ ਪਹਿਲਾਂ ਸੋਲਡ ਵੇਸਟ ਮੈਨੇਜਮੈਟ ਦਾ ਕੰਮ ਮਟੀਰੀਅਲ ਰਿਕਵਰੀ ਫੈਸਲਿਟੀ (ਐਮ.ਆਰ.ਐਫ ਸ਼ੈੱਡ) ਬਣਵਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੈਡਮ ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ, ਮਾਨਸਾ,ਪ੍ਰਧਾਨ, ਨਗਰ ਕੌਂਸਲ ਮਾਨਸਾ, ਸਮੂਹ ਕੌਂਸਲਰ, ਸਫਾਈ ਸੇਵਕਾਂ ਅਤੇ ਸ਼ਹਿਰ ਵਾਸੀਆਂ ਵੱਲੋ ਦਿੱਤੇ ਸਹਿਯੋਗ ਸਦਕਾ ਮਾਨਸਾ ਨੂੰ 8ਵਾਂ ਸਥਾਨ ਪ੍ਰਾਪਤ ਹੋਇਆ।  ਉਨ੍ਹਾਂ ਦੱਸਿਆ ਕਿ ਇਸ ਵਿੱਚ ਸਫਾਈ ਸ਼ਾਖਾ ਦੇ ਸੈਨਟਰੀ ਇੰਸਪੈਕਟਰ ਸ਼੍ਰੀ ਬਲਜਿੰਦਰ ਸਿੰਘ, ਸੈਨਟਰੀ ਸੁਪਰਵਾਇਜਰ ਸ਼੍ਰੀ ਤਰਸੇਮ ਸਿੰਘ, ਫੀਲਡ ਸੁਪਰਵਾਇਜਰ ਸ਼੍ਰੀ ਪਵਨ ਕੁਮਾਰ, ਮੁਕੇਸ਼ ਕੁਮਾਰ (ਸਫਾਈ ਮੇਟ), ਕੀਮਤੀ ਲਾਲ (ਸਫਾਈ ਮੇਟ), ਗਗਨਦੀਪ (ਕੰਪਿਊਟਰ ਅਪਰੇਟਰ) ਅਤੇ ਸਮੂਹ ਸਫਾਈ ਸੇਵਕ ਨਗਰ ਕੌਂਸਲ ਮਾਨਸਾ ਅਤੇ 3ਡੀ ਸੁਸਾਇਟੀ ਦੇ ਮੁਲਾਜ਼ਮਾ ਨੇ ਵੀ ਪੁਰ ਜ਼ੋਰ ਮਿਹਨਤ ਕੀਤੀ ਹੈ। ਉਨ੍ਹਾਂ ਅੱਗੇ ਤੋਂ ਵੀ ਮਾਨਸਾ ਸ਼ਹਿਰ ਵਾਸੀਆਂ ਤੋਂ ਹੋਰ ਵਧੇਰੇ ਸਹਿਯੋਗ ਜਿਵੇਂ ਕਿ ਗਿੱਲਾ-ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਰੇਹੜੀਆਂ ਵਿੱਚ ਪਾਉਣਾ, ਕੂੜੇ ਨੂੰ ਬਾਹਰ ਖੁੱਲੀ ਜਗ੍ਹਾ ਵਿੱਚ ਨਾ ਸੁੱਟਣਾ, ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਨਾ, ਸਿੰਗਲ ਯੂਜ਼ ਪਲਾਸਟਿਕ (ਡਿਸਪੋਜਲ) ਦੀ ਵਰਤੋਂ ਨਾ ਕਰਨਾ, ਘਰ ਵਿੱਚ ਕੰਪੋਸਟ ਖਾਦ ਤਿਆਰ ਕਰਨਾ ਆਦਿ ਦੀ ਅਪੀਲ ਕੀਤੀ ਹੈ, ਤਾਂ ਜੋ ਮਾਨਸਾ ਸ਼ਹਿਰ ਦਾ ਨਾਮ ਸਫਾਈ ਵਿੱਚ ਹੋਰ ਵੀ ਉੱਪਰਲੇ ਰੈਂਕਾ ਵਿੱਚ ਆ ਸਕੇ।

NO COMMENTS