ਉੱਤਰਾਖੰਡ ਦੇ ਚਮੋਲੀ ‘ਚ ਗਲੇਸ਼ੀਅਰ ਟੁੱਟਣ ਨਾਲ ਤਬਾਹੀ, 16 ਲੋਕਾਂ ਨੂੰ ਟਨਲ ਵਿੱਚੋਂ ਜ਼ਿੰਦਾ ਕੱਢਿਆ ਗਿਆ

0
80

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਗਲੇਸ਼ੀਅਰ ਟੁੱਟਣ ਨਾਲ ਧੋਲੀਗੰਗਾ ਨਦੀ ਵਿੱਚ ਹੜ੍ਹ ਆ ਗਿਆ ਹੈ। ਨਦੀ ਦੇ ਕਈ ਬੰਨ ਟੁੱਟਣ ਨਾਲ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਨਾਲ ਰਿਸ਼ੀਗੰਗਾ ਅਤੇ ਤਪੋਵਨ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤਪੋਵਨ ਨੇੜੇ ਸੁਰੰਗ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ

ਆਈਟੀਬੀਪੀ ਜਵਾਨਾਂ ਵੱਲੋਂ ਕੁਝ ਲੋਕਾਂ ਨੂੰ ਸੁਰੰਗ ਵਿੱਚੋਂ ਬਾਹਰ ਕੱਢਿਆ ਵੀ ਗਿਆ ਹੈ।

ਇਹ ਵੀ ਪੜ੍ਹੋ:

ਆਈਟੀਬੀਪੀ ਦੇ ਰਾਹਤ ਅਤੇ ਬਚਾਅ ਦਲ ਨੇ ਤਪੋਵਨ ਦੇ ਕੋਲ ਇੱਕ ਸੁਰੰਗ ਵਿੱਚੋਂ 16 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ।

ਆਈਟੀਬੀਪੀ ਦੇ ਮੁਤਾਬਕ ਇਸ ਬਚਾਅ ਮੁਹਿੰਮ ਵਿੱਚ 250 ਜਵਾਨਾਂ ਦੀਆਂ ਤਿੰਨ ਟੀਮਾਂ ਨੂੰ ਲਗਾਇਆ ਗਿਆ ਹੈ।

ਗਲੇਸ਼ੀਅਰ ਫੱਟਣ ਦੇ ਕਾਰਨ ਆਏ ਹੜ੍ਹ ਵਿੱਚ ਤਪੋਵਨ ਪਾਵਰ ਪ੍ਰਾਜੈਕਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਫਿਲਹਾਲ ਕਾਬੂ ਵਿੱਚ ਹੈ

9-10 ਲਾਸ਼ਾਂ ਨੂੰ ਹੁਣ ਤੱਕ ਕੱਢਿਆ ਗਿਆ: ਆਈਟੀਬੀਪੀ ਮੁਖੀ

ਉਨ੍ਹਾਂ ਕਿਹਾ,”ਤਪੋਵਨ ਬੰਨ ਦੇ ਕੋਲ ਇੱਕ ਟਨਲ ਵਿੱਚ ਨਿਰਮਾਣ ਕਾਰਜ ਜਾਰੀ ਸੀ ਜਿੱਥੇ 20 ਲੋਕ ਫਸੇ ਹਨ। ਆਈਟੀਬੀਪੀ ਦੀ ਟੀਮ ਉੱਥੇ ਬਚਾਅ ਕਾਰਜ ਕਰ ਰਹੀ ਹੈ।”

ਉੱਤਰਾਖੰਡ: ਗਲੇਸ਼ੀਅਰ ਫੱਟਣ ਨਾਲ ਤਬਾਹੀ, 100 ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਘਟਨਾ ਵਾਲੀ ਥਾਂ ‘ਤੇ ਪਹੁੰਚੇ ਹਨ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਕਿਹਾ ਹੈ, “ਸਵੇਰੇ 9.30-10 ਵਿਚਾਲੇ ਇਹ ਘਟਨਾ ਘਟੀ ਹੈ ਤੇ ਉੱਥੇ ਕੰਮ ਅਧੀਨ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ।

“ਰੀਵਰ ਰਾਫਟਿੰਗ ਬੰਦ ਕਰਵਾ ਦਿੱਤੀ ਗਈ ਹੈ। ਟਿਹਰੀ ਬੰਨ੍ਹ ਤੋਂ ਪਾਣੀ ਰੋਕਣ ਨੂੰ ਕਿਹਾ ਗਿਆ ਤੇ ਸ਼੍ਰੀਨਗਰ ਬੰਨ੍ਹ ਨੂੰ ਪਾਣੀ ਖੋਲ੍ਹਣ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰੀ ਨੇ ਪੂਰੇ ਸਹਿਯੋਗ ਦੀ ਗੱਲ ਕੀਤੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉੱਤਰਾਖੰਡ ਦੇ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਕਿਹਾ ਹੈ ਕਿ ਹਾਦਸੇ ਦੌਰਾਨ 100-150 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ।

50-100 ਲੋਕ ਲਾਪਤਾ, ਦੋ ਲਾਸ਼ਾਂ ਬਰਾਮਦ: ਡੀਜੀਪੀ ਅਸ਼ੋਕ ਕੁਮਾਰ

ਸਮਾਚਾਰ ਏਜੰਸੀ ਪੀਟੀਆਈ ਨੇ ਉੱਤਰਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ 50-100 ਲੋਕ ਲਾਪਤਾ ਹਨ। ਕੁਝ ਲੋਕ ਘਟਨਾ ਵਿੱਚ ਜਖ਼ਮੀ ਹੋਈ ਹਨ।

ਡੀਜੀਪੀ ਨੇ ਕਿਹਾ ਹੈ, “ਹਾਲਾਤ ਹੁਣ ਕਾਬੂ ਵਿੱਚ ਲੱਗ ਰਹੇ ਹਨ, ਪਰ ਤਪੋਵਨ-ਰੇਨੀ ਵਿੱਚ ਲੱਗਿਆ ਪੂਰਾ ਪਾਵਰ ਪ੍ਰੋਜੈਕਟ ਨਹੀਂ ਵਿੱਚ ਬਹਿ ਗਿਆ ਹੈ।”

ਉੱਥੇ ਹੀ ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲਬਾਤ ਵਿੱਚ ਆਈਟੀਬੀਪੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਜਵਾਨਾਂ ਨੂੰ ਤਪੋਵਨ ਇਲਾਕੇ ਵਿੱਚ ਹਾਲਾਤ ਐੱਨਟੀਪੀਸੀ ਦੀ ਸਾਈਟ ਤੋਂ ਤਿੰਨ ਲਾਸ਼ਆਂ ਮਿਲੀਆਂ ਹਨ।

ਇਸ ਵਿਚਾਲੇ ਭਾਰਤੀ ਸੈਨਾ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਹੜ੍ਹ ਦੀ ਸਥਿਤੀ ਬਾਰੇ ਦੱਸਿਆ ਹੈ।

ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਹੈ ਸੈਨਾ ਦੇ ਚਾਰ ਕਾਲਮ, ਦੋ ਮੈਡੀਕਲ ਟੀਮਾਂ ਅਤੇ ਇੱਕ ਇੰਜਨੀਅਰਿੰਗ ਟਾਸਕ ਫੋਰਸ ਰੇਨੀ ਭੇਜੀ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘ਹਵਾਈ ਸੈਨਾ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ’

NO COMMENTS