*ਉੱਤਰਾਖੰਡ ਤੋਂ ਪੰਜਾਬ ਪਹੁੰਚਿਆ ਅੰਮ੍ਰਿਤਪਾਲ, ਫਗਵਾੜਾ ‘ਚ ਸਕਾਰਪੀਓ ਗੱਡੀ ਛੱਡ ਇਨੋਵਾ ‘ਚ ਹੋਇਆ ਸਵਾਰ*

0
81

 (ਸਾਰਾ ਯਹਾਂ/  ਮੁੱਖ ਸੰਪਾਦਕ): ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਉੱਤਰਾਖੰਡ ਤੋਂ ਪੰਜਾਬ ਪਹੁੰਚ ਗਿਆ ਹੈ। ਉਹ ਮੰਗਲਵਾਰ ਰਾਤ ਗੇਟਵੇ ਸਕਾਰਪੀਓ ਗੱਡੀ ਰਾਹੀਂ ਪੰਜਾਬ ਪਹੁੰਚਿਆ। ਇਸ ਮਗਰੋਂ ਪੁਲਿਸ ਚੌਕਸ ਹੋ ਗਈ ਪਰ ਫਿਰ ਵੀ ਉਹ ਚਕਮਾ ਦੇ ਕੇ ਫਰਾਰ ਹੋ ਗਿਆ।

ਹਾਸਲ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਸਮੇਤ ਉੱਤਰਾਖੰਡ ਨੰਬਰ ਵਾਲੀ ਗੇਟਵੇ ਸਕਾਰਪੀਓ ਗੱਡੀ ਵਿੱਚ ਮੰਗਲਵਾਰ ਸ਼ਾਮ ਫਗਵਾੜਾ ਪਹੁੰਚਿਆ ਸੀ। ਪਨਾਹ ਦੇਣ ਵਾਲਿਆਂ ਨੇ ਉਸ ਨੂੰ ਇਨੋਵਾ ਕਾਰ ਦਿੱਤੀ ਸੀ। ਉਸ ਨੇ ਸਕਾਰਪੀਓ ਫਗਵਾੜਾ ਵਿੱਚ ਹੀ ਛੱਡ ਦਿੱਤੀ।

ਸੂਤਰਾਂ ਮੁਤਾਬਕ ਉਹ ਇੱਥੋਂ ਇਨੋਵਾ ਕਾਰ ਵਿੱਚ ਪਿੰਡ ਮਰਣੀਆਂ ਖੁਰਦ ਪੁੱਜੇ। ਇਸ ਦੌਰਾਨ ਪੁਲਿਸ ਪਿੱਛਾ ਕਰ ਰਹੀ ਸੀ। ਇਸ ਦੇ ਬਾਵਜੂਦ ਇਨੋਵਾ ਗੱਡੀ ਤੋਂ ਉਤਰ ਕੇ ਦੋ ਨੌਜਵਾਨ ਕੰਧ ਟੱਪ ਕੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਵਿੱਚ ਫ਼ਰਾਰ ਹੋ ਗਏ। ਸੂਤਰਾਂ ਮੁਤਾਬਕ ਪੁਲਿਸ ਅੰਮ੍ਰਿਤਪਾਲ ਦੇ ਬੇਹੱਦ ਨੇੜੇ ਹੈ ਪਰ ਫਿਰ ਵੀ ਉਸ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਸ਼੍ਰੀ ਹਰਿਮੰਦਰ ਸਾਹਿਬ ਪਹੁੰਚਣ ਦਾ ਖਦਸ਼ਾ

ਉਧਰ, ਪੰਜਾਬ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੀਡੀਆ ਸਾਹਮਣੇ ਆਤਮ ਸਮਰਪਣ ਕਰਨ ਦੀ ਤਿਆਰੀ ਕਰ ਰਿਹੈ ਹੈ। ਪੰਜਾਬ ਪੁਲਿਸ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਦਰਬਾਰ ਸਾਹਿਬ ‘ਚ ਦਾਖਲ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਣ ਦੀ ਕੋਸ਼ਿਸ਼ ਕਰ ਸਕਦਾ ਹੈ ਤੇ ਫਿਰ ਮੀਡੀਆ ਦੀ ਮੌਜੂਦਗੀ ‘ਚ ਜਨਤਕ ਤੌਰ ‘ਤੇ ਆਤਮ ਸਮਰਪਣ ਕਰਨ ਦਾ ਇਰਾਦਾ ਰੱਖਦਾ ਹੈ।

ਸੂਤਰਾਂ ਮੁਤਾਬਕ ਇਸ ਇਨਪੁਟ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਤੋਂ ਇਲਾਵਾ ਜਾਂਚ ਏਜੰਸੀਆਂ ਵੀ ਹਾਈ ਅਲਰਟ ‘ਤੇ ਹਨ। ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਬੀਤੀ ਰਾਤ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਜਾਰੀ ਹੈ।

NO COMMENTS