ਉੱਤਰਾਖੰਡ ‘ਚ ਗਲੇਸ਼ੀਅਰ ਡਿੱਗਣ ਨਾਲ ਭਾਰੀ ਤਬਾਹੀ, ਬਿਜਲੀ ਡੈਮ ਢਹਿ-ਢੇਰੀ

0
151

ਜੋਸ਼ੀਮੱਠ: ਉੱਤਰਾਖੰਡ ਦੇ ਜੋਸ਼ੀਮੱਠ ਦੇ ਰੇਣੀ ‘ਚ ਰਿਸ਼ੀਗੰਗਾ ਪ੍ਰੋਜੈਕਟ ‘ਚ ਗਲੇਸ਼ੀਅਰ ਟੁੱਟਣ ਨਾਲ ਭਾਰੀ ਤਬਾਹੀ ਦੀ ਖ਼ਬਰ ਹੈ। ਤਪੋਵਨ ‘ਚ ਪਾਵਰ ਪ੍ਰੋਜੈਕਟ ਵਹਿਣ ਦੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਸ ‘ਚ ਵਹਿ ਗਏ ਹਨ। ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹੈ।

ਚਮੋਲੀ ਜ਼ਿਲ੍ਹੇ ਦੇ ਤਪੋਵਨ ਖੇਤਰ ‘ਚ ਰੇਣੀ ਪਿੰਡ ‘ਚ ਬਿਜਲੀ ਯੋਜਨਾ ਕੋਲ ਅਚਾਨਕ ਗਲੇਸ਼ੀਅਰ ਡਿੱਗਣ ਤੋਂ ਬਾਅਦ ਧੌਲੀਗੰਗਾ ਨਦੀ ‘ਚ ਪਾਣੀ ਦਾ ਪੱਧਰ ਵਧ ਗਿਆ।

ਚਮੋਲੀ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਧੌਲੀ ਗੰਗਾ ਨਦੀ ਦੇ ਕਿਨਾਰੇ ਵੱਸੇ ਪਿੰਡਾਂ ‘ਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਗਏ ਹਨ।

ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਕਮਿਸ਼ਨਰ ਘਟਨਾ ਸਥਾਨ ਵਈ ਰਵਾਨਾ ਹੋ ਗਏ ਹਨ।

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ, ਚਮੋਲੀ ਜ਼ਿਲ੍ਹੇ ਤੋਂ ਇਕ ਆਫਤ ਦੀ ਸੂਚਨਾ ਮਿਲੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਇਸ ਨਾਲ ਨਜਿੱਠਣ ਦੇ ਹੁਕਮ ਦੇ ਦਿੱਤੇ ਗਏ ਹਨ। ਸਰਕਾਰ ਲੋੜੀਂਦੇ ਕਦਮ ਚੁੱਕ ਰਹੀ ਹੈ।

NO COMMENTS