ਬੁਢਲਾਡਾ 16, ਜਨਵਰੀ (ਸਾਰਾ ਯਹਾ /ਅਮਨ ਮਹਿਤਾ) : ਵੱਖ ਵੱਖ ਉੱਚ ਪੱਧਰੀ ਕੋਰਸਾਂ ਵਿੱਚ ਦਾਖਲਾ ਅਤੇ ਅਦਾਰਿਆਂ ਵਿਚ ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਅਤੇ ਸਨਮਾਨਿਤ ਕਰਨ ਲਈ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਇਕ ਪ੍ਰੋਗਰਾਮ ਨੇਕੀ ਸ਼ਾਈਨਿੰਗ ਸਟਾਰ ਐਵਾਰਡ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਲਕੇ ਦੇ ਲਗਪਗ 9 ਦੇ ਕਰੀਬ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਮੈਡੀਕਲ, ਆਈ ਆਈ ਟੀ ਆਦਿ ਪ੍ਰੀਖਿਆਵਾ ਵਿਚ ਵਧੀਆ ਰੈਂਕ ਪ੍ਰਾਪਤ ਕਰਕੇ ਵੱਡੇ ਕਾਲਜਾਂ ਵਿੱਚ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਇੱਕ ਨੌਜਵਾਨ ਜਿਸ ਦੇ ਏਅਰ ਫੋਰਸ ਵਿੱਚ ਬਤੌਰ ਪਾਇਲਟ ਚੁਣੇ ਜਾਣ ਉੱਤੇ ਵੀ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ ਰਣਜੀਤ ਰਾਏ, ਡਾ ਆਰ ਸੀ ਜੈਨ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਇਹ ਮੁਕਾਮ ਹਾਸਲ ਕਰਨ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਪ੍ਰਾਪਤੀਆਂ ਕਰਨ ਦੀ ਕਾਮਨਾ ਕੀਤੀ। ਉਨ੍ਹਾਂ ਕਹਿ ਕੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਪੂਰੇ ਭਾਰਤ ਭਰ ਵਿੱਚੋਂ ਵਧੀਆ ਰੈਂਕ ਪ੍ਰਾਪਤ ਕਰ ਕੇ ਬੁਢਲਾਡਾ ਸ਼ਹਿਰ ਅਤੇ ਪੂਰੇ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸੰਸਥਾ ਵੱਲੋਂ ਏਅਰ ਫੋਰਸ ਵਿੱਚ ਪਾਇਲਟ ਵਜੋਂ ਚੁਣੇ ਜਾਣ ਵਾਲੇ ਮਨਮੀਤ, ਆਈਆਈਟੀ ਦੀ ਪ੍ਰੀਖਿਆ ਪਾਸ ਕਰਕੇ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਪ੍ਰਸ਼ਾਂਤ ਅਰੋੜਾ ਅਤੇ ਹਨੀਸ਼ ਗੋਇਲ ਅਤੇ ਇਸੇ ਤਰ੍ਹਾਂ ਨੀਟ ਦੀ ਪ੍ਰੀਖਿਆ ਪਾਸ ਕਰਕੇ ਵੱਖ ਵੱਖ ਕਾਲਜਾਂ ਵਿੱਚ ਡਾਕਟਰੀ ਦੀ ਉੱਚ ਪੱਧਰੀ ਸਿੱਖਿਆ ਲੈਣ ਵਾਲੇ ਵਿਦਿਆਰਥੀਆ ਪ੍ਰਿਯਾ, ਭਰਤ ਵਰਮਾ, ਸਮੀਕਸ਼ਾ ਜੈਨ, ਡਿਪਲ ਨੇਵਟੀਆ, ਸਹਿਜਪ੍ਰੀਤ ਕੋਰ, ਖੁਸ਼ਲ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਦੇ ਮਾਪਿਆਂ ਦਾ ਵੀ ਸਨਮਾਨ ਕੀਤਾ ਗਿਆ। ਜਿਨ੍ਹਾਂ ਦੀ ਚੰਗੀ ਸੇਧ ਸਦਕਾ ਹੀ ਅੱਜ ਇਹ ਵਿਦਿਆਰਥੀ ਇਸ ਮੁਕਾਮ ਨੂੰ ਹਾਸਲ ਕਰ ਸਕੇ ਹਨ। ਗ੍ਰੀਨਵਿਚ ਇੰਸਟੀਚਿਊਟ ਵੱਲੋਂ ਵੀ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਨੇਕੀ ਟੀਮ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ, ਕੁਲਵਿੰਦਰ ਸਿੰਘ ਰਿਟਾਇਰਡ ਈ ਓ, ਇੰਜ ਕੰਵਲਜੀਤ ਸਿੰਘ ਭੱਠਲ, ਸਤੌਜ ਐਲੀਫੈਂਟਸ ਸਪੋਰਟਸ ਕਲੱਬ ਦੇ ਮੈਂਬਰ, ਗ੍ਰੀਨਵਿਚ ਇੰਸਟੀਚਿਊਟ ਦਾ ਸਟਾਫ ਆਦਿ ਹਾਜ਼ਰ ਸਨ।