*ਉੱਘੀ ਸਮਾਜ ਸੇਵਿਕਾ ਜੀਤ ਦਹੀਆ ਨੇ ਬਣਾਈ ਵੱਖਰੀ ਮਿਸਾਲ, ਪਿੰਡ ਹਾਕਮਵਾਲਾ ਵਿਖੇ ਲੋੜਵੰਦ ਪਰਿਵਾਰ ਲਈ ਖੋਲ੍ਹੀ ਕਰਿਆਣੇ ਦੀ ਦੁਕਾਨ*

0
47

ਮਾਨਸਾ (ਬੁਢਲਾਡਾ), 02 ਦਸੰਬਰ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਦਵਿੰਦਰ ਸਿੰਘ ਕੋਹਲੀ ਸਮਾਜ ਸੇਵਾ ਵਿਚ ਵੱਧ ਚੜ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸਗਰਰਾਮੀਆ ਦੀ ਹੋਣਹਾਰ ਧੀ ਮੈਡਮ ਜੀਤ ਦਹੀਆ ਵਲੋਂ ਲੋੜਵੰਦ ਅੰਗਹੀਣ ਪਰਿਵਾਰ ਨੂੰ ਦੁਕਾਨ ਲਈ ਆਪਣੀ ਨੇਕ ਕਮਾਈ ਵਿਚੋਂ 20 ਹਜ਼ਾਰ ਦਾ ਲਗਭਗ ਰਾਸ਼ਨ ਮੁੱਹਈਆ ਕਰਵਾਇਆ ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਜੀਤ ਦਹੀਆ ਨੇ ਕਿਹਾ ਕਿ ਇਹ ਹਾਕਮਵਾਲਾ ਪਿੰਡ ਦੇ ਇਕ ਬਹੁਤ ਹੀ ਗਰੀਬ ਅਤੇ ਲੋੜਵੰਦ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਚਲ ਰਿਹਾ ਸੀ ਜੀਤਪਾਲ ਕੌਰ ਨੇ ਸਮਾਜ ਸੇਵਕ ਟਿੰਕੂ ਪੰਜਾਬ ਨੂੰ ਫੋਨ ਰਾਹੀ ਪੂਰੀ ਜਾਣਕਾਰੀ ਦਿੱਤੀ ਓਹਨਾ ਨੇ ਸਮਾਜ ਸੇਵਿਕਾ ਜੀਤ ਦਹੀਆ ਨੂੰ ਕਿਹਾ ਕਿ ਹਾਕਮਵਾਲਾ ਪਿੰਡ ਦੇ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਘਰ ਇੱਕ ਲੜਕਾ ਲੜਕੀ ਹਨ ਜਿਨ੍ਹਾਂ ਦਾ ਗੁਜ਼ਾਰਾ ਨਹੀਂ ਸੀ ਚਲ ਰਿਹਾ ਜਿਸ ਦੇ ਚਲਦਿਆਂ ਸਮਾਜ ਸੇਵਿਕਾ ਜੀਤ ਦਹੀਆ ਨੇ ਆਪਣੇ ਵਲੋਂ ਓਸ ਦੀ ਦੁਕਾਨ ਲਈ ਸਮਾਨ ਮੁਹਈਆ ਕਰਵਾਇਆ ਇਸ ਦੁਕਾਨ ਦੇ ਰਾਸ਼ਨ ਵਿੱਚ ਦੇਸੀ ਘਿਓ ਦੇ ਪੈਕਟ, ਚਾਹ, ਖੰਡ, ਗੁੜ, ਸ਼ਕਰ, ਚਾਵਲ, ਸਾਬਣ, ਰੀਫਾਇੰਡ, ਤੇਲ, ਪੂਜੀਆ, ਦਾਲਾ, ਬਿਸਕੁਟ, ਵੜੀਆ, ਚਿਪਸ, ਹਲਦੀ ਅਤੇ ਮਸਾਲੇ ਮੁਹਈਆ ਕਰਵਾਏ ਇਸ ਮੌਕੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਬਿਕਰ ਸਿੰਘ ਮੰਗਾਨੀਆ, ਸੋਮਾ ਰਾਣੀ, ਜਸਵੀਰ ਕੌਰ, ਪਿੰਡ ਦੀ ਪੰਚਾਇਤ, ਰਾਜਵਿੰਦਰ ਮੈਂਬਰ, ਅੰਗਰੇਜ਼ ਸਾਬਕਾ ਮੈਂਬਰ, ਮਨਹੋਰ ਸਿੰਘ ਰਿਟਾਇਰ ਫੌਜੀ, ਮੂਰਤੀ ਦੇਵੀ, ਬਿਕਰ ਸਿੰਘ ਆਦਿ ਮੋਜੂਦ ਸਨ।

NO COMMENTS